ਬਰਨਾਲਾ, 16 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
ਸਥਾਨਕ ਐਸ. ਡੀ. ਕਾਲਜ ਵਿਖੇ ਕਰਵਾਇਆ ਗਿਆ ਪੰਜਾਬੀ ਯੂਨੀਵਰਸਸਿਟੀ ਪਟਿਆਲਾ ਦਾ ਚਾਰ ਰੋਜ਼ਾ ਖ਼ੇਤਰੀ ਯੁਵਕ ਅਤੇ ਲੋਕ ਮੇਲਾ (ਬਰਨਾਲਾ-ਮਾਲੇਰਕੋਟਲਾ ਜੋਨ) ਅਮਿੱਟ ਯਾਦਾਂ ਛੱਡਦਾ ਸਫ਼ਲਤਾਪੂਰਵਕ ਸਪੰਨ ਹੋ ਗਿਆ। ਇਸ ਯੁਵਕ ਮੇਲੇ ਵਿਚ ਮੇਜ਼ਬਾਨ ਐੱਸ. ਡੀ. ਕਾਲਜ ਓਵਰਆਲ ਚੈਂਪੀਅਨ ਬਣਿਆ। ਇਸੇ ਸੰਸਥਾ ਨਾਲ ਸਬੰਧਿਤ ਐਸ. ਡੀ. ਕਾਲਜ ਆਫ ਐਜੂਕੇਸ਼ਨ ਤੀਜੇ ਸਥਾਨ ’ਤੇ ਰਿਹਾ। ਕੋਆਰਡੀਨੇਟਰ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਕਲਚਰਲ ਕੋਆਰਡੀਨੇਟਰ ਡਾ. ਰੀਤੂ ਅਗਰਵਾਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੀ ਲੋਕ ਕਲਾਵਾਂ, ਫ਼ਾਈਨ ਆਰਟਸ, ਲਿਟਰੇਰੀ ਆਈਟਮਾਂ ਦੇ ਮੁਕਾਬਲਿਆਂ ਦੀ ਓਵਰਆਲ ਟਰਾਫ਼ੀ ਐੱਸ. ਡੀ. ਕਾਲਜ ਦੇ ਹਿੱਸੇ ਆਈ।
SD ਕਾਲਜ ਨੇ ਇਕਾਂਗੀ ਨਾਟਕ, ਲੋਕ ਨਾਚ ਲੁੱਡੀ, ਲੋਕ ਨਾਚ ਝੂੰਮਰ, ਗਰੁੱਪ ਗੀਤ (ਭਾਰਤੀ), ਗੀਤ (ਗਜ਼ਲ), ਪੱਛਮੀ ਸਾਜ਼(ਸੋਲੋ), ਲੋਕ ਗੀਤ, ਕਢਾਈ, ਨਾਲਾ ਬੁਣਨਾ, ਪਰਾਂਦਾ, ਛਿੱਕੂ, ਇੰਨੂੰ, ਟੋਕਰੀ, ਮਿੱਟੀ ਦੇ ਖਿੜੌਣੇ, ਜਨਰਲ ਕੁਇਜ਼, ਭਾਸ਼ਣ ਕਲਾ, ਲਘੂ ਫ਼ਿਲਮ, ਮਾਈਮ, ਇੰਸਟਾਲੇਸ਼ਨ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ, ਕਵੀਸ਼ਰੀ, ਲੋਕ ਸਾਜ਼, ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ, ਪੱਛਮੀ ਸੋਲੋ, ਪੱਛਮੀ ਗਰੁੱਪ ਗੀਤ, ਕਰੋਸ਼ੀਆ, ਖਿੱਦੋ, ਪੀੜੀ, ਸੱਭਿਆਚਾਰਕ ਕੁਇਜ਼, ਕਾਵਿ ਉਚਾਰਣ, ਮੁਹਾਵਰੇਦਾਰ ਵਾਰਤਾਲਾਪ, ਨੁੱਕੜ ਨਾਟਕ, ਭੰਡ, ਚਿੱਤਰਕਾਰੀ, ਰੰਗੋਲੀ, ਕੋਲਾਜ਼ ਮੁਕਾਬਲੇ ਵਿੱਚ ਦੂਜਾ ਸਥਾਨ ਅਤੇ ਭੰਗੜਾ, ਤੀਜਾ ਕਲੀ ਗਾਇਨ, ਵਾਰ ਗਾਇਨ, ਰਵਾਇਤੀ ਲੋਕ ਗੀਤ, ਗਰੁੱਪ ਸ਼ਬਦ, ਫੋਕ ਆਰਕੈਸਟਰਾ, ਪੱਖੀ, ਰੱਸਾ ਵਟਾਈ, ਪਹਿਰਾਵਾ ਪ੍ਰਦਰਸ਼ਨੀ, ਮਿਮਿਕਰੀ, ਮਹਿੰਦੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਸ. ਡੀ. ਕਾਲਜ ਆਫ਼ ਐਜ਼ੂਕੇਸ਼ਨ ਬਰਨਾਲਾ ਨੇ ਰਵਾਇਤੀ ਲੋਕ ਗੀਤ, ਪੱਛਮੀ ਗਰੁੱਪ ਗੀਤ, ਕਰੋਸੀਏ, ਰੱਸਾ ਵਟਾਈ, ਖਿੱਦੋ, ਰੰਗੋਲੀ, ਕਾਰਟੂਨਿੰਗ, ਫੋਟੋਗ੍ਰਾਫ਼ੀ ਵਿੱਚ ਪਹਿਲਾ ਸਥਾਨ, ਪੱਖੀ, ਨਾਲਾ ਬੁਣਲਾ, ਛਿੱਕੂ, ਟੋਕਰੀ, ਇੰਨੂੰ, ਮਿੱਟੀ ਦੇ ਖਿਡੌਣੇ, ਗੁੱਡੀਆਂ ਪਟੋਲੇ, ਜਨਰਲ ਕੁਇਜ਼, ਪਹਿਰਾਵਾ ਪ੍ਰਦਰਸ਼ਨੀ, ਇੰਸਟਾਲੇਸ਼ਨ, ਪੋਸਟਰ ਮੇਕਿੰਗ ਵਿੱਚ ਦੂਜਾ ਸਥਾਨ ਅਤੇ ਪੱਛਮੀ ਸੋਲੋ, ਪਰਾਂਦਾ, ਪੀੜ੍ਹੀ, ਮੁਹਾਵਰੇਦਾਰ ਵਾਰਤਾਲਾਪ, ਲਘੂ ਫ਼ਿਲਮ, ਕਲੇਅ ਮਾਡਲਿੰਗ ਅਤੇ ਕੋਲਾਜ਼ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਐਸਡੀਐਮ ਅਜੀਤਪਾਲ ਸਿੰਘ, ਡਾਇਰੈਕਟਰ ਯੁਵਕ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਭੀਮਇੰਦਰ ਸਿੰਘ, ਐਸ.ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਸਮਾਜ ਸੇਵੀ ਸ੍ਰੀ ਅਸ਼ੋਕ ਗਰਗ ਲੱਖੀ,ਡਾ.ਰਾਹੁਲ ਗਾਰਗੀ ਅਤੇ ਰਾਹੁਲ ਅੱਤਰੀ ਵਲੋਂ ਸਨਮਾਨਿਤ ਕੀਤਾ ਗਿਆ। ਅੰਤਿਮ ਦਿਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਐਸਡੀਐਮ ਬਰਨਾਲਾ ਮੈਡਮ ਸੋਨਮ, ਐਸਡੀਐਮ ਸਰਦੂਲਗੜ੍ਹ ਅਜੀਤਪਾਲ ਸਿੰਘ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਹਰਗੋਬਿੰਦ ਸਿੰਘ ਬੱਗਾ, ਸੂਫ਼ੀ ਗਾਇਕ ਅਹਿਨ ਵਾਤਿਸ਼, ਫ਼ਿਲਮੀ ਅਦਾਕਾਰਾ ਰੁਪਿੰਦਰ ਰੂਪੀ, ਭੁਪਿੰਦਰ ਬਰਨਾਲਾ, ਗਾਇਕ ਬੂਟਾ ਅਕਲੀਆ, ਗਾਇਕ ਅਖ਼ਤਰ ਅਲੀ, ਗਾਇਕ ਕੁਲਦੀਪ ਰਾਠੌਰ, ਪਹੁੰਚੇ ਅਤੇ ਇਸ ਯੁਵਕ ਮੇਲੇ ਦੇ ਪ੍ਰਬੰਧਾਂ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸ਼ਾ ਕੀਤੀ। ਇਸ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ ਨੇ ਆਪਣੇ ਗੀਤਾਂ ਰਾਹੀਂ ਖ਼ੂਬ ਰੰਗ ਬੰਨਿਆ।
ਫ਼ੋਟੋ ਕੈਪਸ਼ਨ : ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।










