Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ

-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸਰਕਾਰ ਦੇ ਪੱਤਰਕਾਰ ਵਿਰੋਧੀ ਰਵਈਏ ਖ਼ਿਲਾਫ਼ ਸੂਬਾ ਭਰ 'ਚ ਸੰਘਰਸ਼ ਵਿੱਢਣ ਦਾ ਐਲਾਨ

Nirmal Pandori by Nirmal Pandori
03/11/2026
in ਬਰਨਾਲਾ ਆਸ-ਪਾਸ
Reading Time: 1 min read
A A
0
ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 11 ਮਾਰਚ ( Gee98 news service ) :-

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਲਾਂ ਵਾਂਗ ਆਪਣੀ ਸਰਕਾਰ ਦੇ ਆਖ਼ਰੀ ਬਜਟ ਵਿੱਚ ਵੀ ਪੱਤਰਕਾਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਮੀਡੀਆ ਦੇ ਸਹਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਸਰਕਾਰ ਹੁਣ ਉਸ ਮੀਡੀਆ ਵੱਲ ਪਿੱਠ ਕਰ ਕੇ ਖੜ੍ਹੀ ਹੈ ਜਿਸਦਾ ਖ਼ਮਿਆਜ਼ਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਧਿਰ ਨੂੰ ਇਸ ਦਾ ਭੁਗਤਣਾ ਪਵੇਗਾ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਯੂਨਿਟ ਬਰਨਾਲਾ ਦੇ ਚੇਅਰਮੈਨ ਬਲਵੀਰ ਜੰਡੂ, ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਵਿੱਚ ਸੂਬੇ ਦੇ ਪੱਤਰਕਾਰਾਂ ਨੂੰ ਪੂਰੀ ਤਰ੍ਹਾਂ ਅਣਗੌਲ਼ਿਆ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਰਕਾਰ ਦੇ ਪੱਤਰਕਾਰ ਵਿਰੋਧੀ ਰਵਈਏ ਖ਼ਿਲਾਫ਼ ਸੂਬੇ ਵਿੱਚ ਹਰ ਪੱਧਰ ‘ਤੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਹੈ।

                                                          ਆਗੂਆਂ ਨੇ ਕਿਹਾ ਕਿ ਵੱਖ-ਵੱਖ ਸਮੇਂ ਸਰਕਾਰ ਦੇ ਨੁਮਾਇੰਦਿਆਂ, ਮੰਤਰੀਆਂ ਅਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਭਰੋਸਾ ਮਿਲਣ ਦੇ ਬਾਵਜੂਦ ਬਜਟ ਪੇਸ਼ ਕਰਨ ਸਮੇਂ ਪੱਤਰਕਾਰਾਂ ਸਮੇਤ ਡੈਸਕ ਸਟਾਫ਼ ਨੂੰ ਪੈਨਸ਼ਨ, ਹਰਿਆਣਾ ਪੈਟਰਨ ‘ਤੇ ਮੁਫ਼ਤ ਬੱਸ ਸਫ਼ਰ, ਐਕਸ-ਗਰੇਸ਼ੀਆ ਸਕੀਮ ਅਧੀਨ ਲਿਆਉਣ, ਚੰਡੀਗੜ੍ਹ ਸਥਿਤ ਪੱਤਰਕਾਰਾਂ ਲਈ ਮਕਾਨਾਂ ਦਾ ਕੋਟਾ 50% ਕਰਨ, ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਰਿਹਾਇਸ਼ੀ ਮਕਾਨ-ਫਲੈਟ ਬਣਾਉਣ ਲਈ ਸਸਤੀਆਂ ਦਰਾਂ ਉਪਰ ਪਲਾਟ ਦੇਣ, ਪ੍ਰਿੰਟ ਅਤੇ ਇਲੈਕਟ੍ਰਾਨਿਕਸ ਮੀਡੀਆ ਦੇ ਨਿਊਜ਼ ਟੇਬਲਾਂ ਉਪਰ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਫ਼ੀਲਡ ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇਣ, ਸਾਰੇ ਪੱਤਰਕਾਰਾਂ ਲਈ ਸਿਹਤ ਬੀਮਾ ਯੋਜਨਾ ਲਾਗੂ ਕਰਨ ਦੇ ਮਾਮਲੇ ਵਿੱਚ ਬਜਟ ਵਿੱਚ ਜ਼ਿਕਰ ਤੱਕ ਨਾ ਕਰਨਾ ਸਰਕਾਰ ਦੇ ਮੀਡੀਆ ਪ੍ਰਤੀ ਰਵਈਏ ਨੂੰ ਨੰਗਾ ਕਰ ਕੇ ਰੱਖ ਦਿੱਤਾ ਹੈ। ਜਥੇਬੰਦੀ ਦੀ ਬਰਨਾਲਾ ਜ਼ਿਲ੍ਹਾ ਯੂਨਿਟ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਵਿਖੇ ਹੋਏ ਚੌਥੀ ਸੂਬਾਈ ਇਜਲਾਸ ਵਿੱਚ ਸ਼ਾਮਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮੰਗਾਂ ਬਾਰੇ ਸਰਕਾਰ ਨਾਲ ਗੱਲਬਾਤ ਕਰਕੇ ਬਹੁਤ ਜਲਦੀ ਹੀ ਇਹਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ, ਪਰ ਹੁਣ ਭਗਵੰਤ ਮਾਨ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਪੱਤਰਕਾਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਲਈ ਪੰਜਾਬ ਭਰ ਦੇ ਪੱਤਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਕੀਤੀ ਵਾਅਦਾ ਖਿਲਾਫ਼ੀ ਦਾ ਫ਼ਲ ਜ਼ਰੂਰ ਦੇਣਗੇ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

04/20/2026
ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

04/18/2026
Load More
Tags: #barnalanews#malwanews #newsupdate #dailyupdate#punjabnews
Previous Post

ਹਲਕਾ ਵਿਧਾਇਕ ਲੋਕਾਂ ਨੂੰ ਦੱਸੇ ਕਿ ਇਹ ਹੱਟੀ ਵਾਲਾ ਮਾਸਟਰ ਕੌਣ ਹੈ-ਗੁਰਜੰਟ ਸਿੰਘ ਕੱਟੂ

Next Post

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

Nirmal Pandori

Nirmal Pandori

Related Posts

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ
ਬਰਨਾਲਾ ਆਸ-ਪਾਸ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

by Nirmal Pandori
04/21/2026
ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ
ਬਰਨਾਲਾ ਆਸ-ਪਾਸ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

by Nirmal Pandori
04/20/2026
ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ
ਬਰਨਾਲਾ ਆਸ-ਪਾਸ

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

by Nirmal Pandori
04/18/2026
ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ
ਬਰਨਾਲਾ ਆਸ-ਪਾਸ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

by Nirmal Pandori
04/17/2026
ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!
ਬਰਨਾਲਾ ਆਸ-ਪਾਸ

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

by Nirmal Pandori
04/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Nirmal Pandori
04/16/2026
Load More
Next Post
ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ...ਪੁਲਿਸ ਵੱਲੋਂ ਮਾਮਲਾ ਦਰਜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਇੱਕ ਪਿਸਤੌਲ ਤੇ ਚਿੱਟੇ ਸਮੇਤ ਮਹਿਲ ਕਲਾਂ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend