Skip to main content

Gee 98News

ਲਾਲਾ ਜਗਤ ਨਾਰਾਇਣ ਦੀ 45ਵੀਂ ਬਰਸੀ ਮੌਕੇ ਗੁਰਪ੍ਰੀਤ ਹੋਲੀ ਹਾਰਟ ਸਕੂਲ ਵਿਖੇ ਲੱਗਾ ਖ਼ੂਨਦਾਨ ਕੈਂਪ

-ਗੁਣਤਾਜ਼ ਪ੍ਰੈੱਸ ਕਲੱਬ ਮਹਿਲ ਕਲਾਂ ਦਾ ਰਿਹਾ ਵੱਡਾ ਯੋਗਦਾਨ, 110 ਦੇ ਕਰੀਬ ਯੂਨਿਟ ਖ਼ੂਨਦਾਨ

ਮਹਿਲ ਕਲਾਂ, 27 ਅਗਸਤ ( ਜਸਵੰਤ ਸਿੰਘ ਲਾਲੀ )-

ਲਾਲਾ ਜਗਤ ਨਾਰਾਇਣ ਦੀ 45ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਜੱਗਬਾਣੀ ਅਤੇ ਪੰਜਾਬ ਕੇਸਰੀ ਗਰੁੱਪ ਵੱਲੋਂ 9 ਅਗਸਤ ਤੋਂ 9 ਸਤੰਬਰ ਤੱਕ ਚਲਾਈ ਜਾ ਰਹੀ ਖ਼ੂਨਦਾਨ ਕੈਂਪਾਂ ਦੀ ਲੜੀ ਤਹਿਤ ਲਗਾਇਆ ਗਿਆ। ਇਹ ਕੈਂਪ ਸਹਿਯੋਗੀ ਸੰਸਥਾ ਗੁਣਤਾਜ਼ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ 110 ਦੇ ਕਰੀਬ ਯੂਨਿਟ ਖ਼ੂਨਦਾਨ, ਖੂਨਦਾਨੀਆਂ ਵੱਲੋ ਕੀਤਾ ਗਿਆ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਗੁਣਤਾਜ਼ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।ਕੈਂਪ ਦੌਰਾਨ ਧਾਰਮਿਕ, ਸਮਾਜਿਕ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ ਅਹੁਦੇਦਾਰਾਂ, ਮੈਂਬਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਕੇਸਰੀ ਤੇ ਜੱਗਬਾਣੀ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਵਿਵੇਕ ਸਿੰਧਵਾਨੀ , ਗੁਰਪ੍ਰੀਤ ਲੱਕੀ ਪੱਖੋ , ਮਹਿਲ ਕਲਾਂ ਇਲਾਕੇ ਦੇ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਸਰਪੰਚ ਮਹਿਲ ਕਲਾਂ ਸੋਢੇ, ਪਿਯੂਸ਼ ਕੁਮਾਰ ਮੈਨੇਜਰ ਐੱਸ.ਬੀ.ਆਈ., ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਸਰਾਂ, ਸਮੇਤ ਹੋਰਨਾਂ ਨੇ ਖ਼ੂਨਦਾਨ ਕੀਤਾ। ਲੋਕ ਭਲਾਈ ਵੈਲਫੇਅਰ ਸੋਸਾਇਟੀ ਦੇ ਮੁਖੀ ਡਾ. ਪਰਵਿੰਦਰ ਸਿੰਘ ਹਮੀਦੀ, ਗੁਣਤਾਜ਼ ਪ੍ਰੈੱਸ ਕਲੱਬ ਦੇ ਪ੍ਰਧਾਨ ਲਕਸ਼ਦੀਪ ਗਿੱਲ, ਨਿਰਮਲ ਸਿੰਘ ਪੰਡੋਰੀ, ਜਸਵੰਤ ਸਿੰਘ ਲਾਲੀ, ਸੰਦੀਪ ਗਿੱਲ, ਗੁਰਸੇਵਕ ਸੋਹੀ, ਮਨਜੀਤ ਮਿੱਠੇਵਾਲ, ਭੁਪਿੰਦਰ ਧਨੇਰ ਅਤੇ ਡਾ. ਮਿੱਠੂ ਮੁਹੰਮਦ ਸਮੇਤ ਕਲੱਬ ਦੇ ਮੈਂਬਰਾਂ ਨੇ ਖ਼ੂਨਦਾਨ ਕਰਨ ਦੇ ਨਾਲ-ਨਾਲ ਕੈਂਪ ਦੌਰਾਨ ਵੱਖ-ਵੱਖ ਸੇਵਾਵਾਂ ਵੀ ਨਿਭਾਈਆਂ।

Gee98 Ads

                                             ਇਸ ਖ਼ੂਨਦਾਨ ਕੈਂਪ ਵਿੱਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ 13 ਡਰਾਈਵਰਾਂ ਨੇ ਵੀ ਖ਼ੂਨਦਾਨ ਕਰਕੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕੀਤੀ। ਇਸ ਤੋਂ ਇਲਾਵਾ ਐੱਸ.ਬੀ.ਐੱਸ. ਕਾਲਜ ਆਫ਼ ਨਰਸਿੰਗ ਅਤੇ ਮਾਲਵਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖ਼ੂਨਦਾਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਡਾਇਰੈਕਟਰ ਅਤੇ ਚੇਅਰਮੈਨ ਜੀਪੰਜਾਬ ਫਾਰਮੇਸੀ ਕਾਊਂਸਿਲ ਸ਼੍ਰੀ ਸੁਸ਼ੀਲ ਬਾਂਸਲ ਵੱਲੋਂ ਭੇਜਿਆ ਗਿਆ ਸੀ। ਕੈਂਪ ਦੌਰਾਨ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ, ਚੇਅਰਮੈਨ ਸ਼੍ਰੀ ਅਜੈ ਜਿੰਦਲ, ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਾਕੇਸ਼ ਬਾਂਸਲ, ਡਾਇਰੈਕਟਰ ਸ਼੍ਰੀ ਨਿਤਿਨ ਜਿੰਦਲ, ਪ੍ਰਿੰਸੀਪਲ ਸ਼੍ਰੀਮਤੀ ਨਿਲਾਕਸ਼ੀ ਗੁਪਤਾ ਅਤੇ ਵਾਈਸ ਪ੍ਰਿੰਸੀਪਲ ਪ੍ਰਦੀਪ ਕੌਰ ਗਰੇਵਾਲ ਦੀ ਅਗਵਾਈ ਹੇਠ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਅਧਿਆਪਕਾਂ ਸੰਦੀਪ ਕੌਰ ਭੰਮਰਾ, ਗੁਰਪਿੰਦਰ ਸਿੰਘ, ਨਵਰੂਪ ਕੌਰ, ਰਮਨਦੀਪ ਕੌਰ, ਮੁਮਤਾਜ਼, ਰਜਨੀ ਅਤੇ ਨਵਜੋਤ ਕੌਰ ਨੇ ਵੀ ਕੈਂਪ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਈਆਂ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਖ਼ੂਨਦਾਨ ਮਹਾਨ ਸਮਾਜ ਸੇਵਾ ਹੈ ਅਤੇ ਖ਼ੂਨ ਦੀ ਇੱਕ-ਇੱਕ ਬੂੰਦ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਅਜਿਹਾ ਉਪਰਾਲਾ ਕਰਨਾ ਉਨ੍ਹਾਂ ਦੀਆਂ ਲੋਕ ਸੇਵਾ ਅਤੇ ਮਨੁੱਖਤਾ ਦੀ ਭਲਾਈ ਵਾਲੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੇ ਬਰਾਬਰ ਹੈ। ਉਨ੍ਹਾਂ ਖ਼ੂਨਦਾਨੀਆਂ, ਗੁਣਤਾਜ਼ ਪ੍ਰੈੱਸ ਕਲੱਬ ਦੇ ਮੈਂਬਰਾਂ, ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਕੈਂਪ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

error: Content is protected !!