-ਕਾਲੋਨੀ ਵਾਸੀਆਂ ਨੇ ਪੁਲਿਸ ਮੁਸ਼ਤੈਦੀ ਦੀ ਕੀਤੀ ਪ੍ਰਸੰਸਾ
ਬਰਨਾਲਾ, 4 ਸਤੰਬਰ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਦੀ ਪ੍ਰਸਿੱਧ ਗਰੀਨ ਕਲੋਨੀ ‘ਚ ਪਿਛਲੇ ਦਿਨੀ ਉਸਾਰੀ ਅਧੀਨ ਦੋ ਕੋਠੀਆਂ ਵਿੱਚੋਂ ਚੋਰੀ ਹੋਣ ਤੋਂ ਬਾਅਦ ਬਰਨਾਲਾ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਚੋਰਾਂ ਨੂੰ 24 ਘੰਟੇ ਵਿੱਚ ਕਾਬੂ ਕੀਤਾ ਜਿਸ ਤੋਂ ਬਾਅਦ ਕਲੋਨੀ ਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ। ਇਸ ਚੋਰੀ ਸਬੰਧੀ ਪੀੜਤ ਕੋਠੀ ਮਾਲਕਾ ਵੱਲੋਂ ਕਲੋਨੀ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਦੋ ਵਿੱਚ ਦਰਜ ਕਰਵਾਈ ਸ਼ਿਕਾਇਤ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਚਰਨਜੀਤ ਸਿੰਘ ਨੇ ਸੀਸੀਟੀਵੀ ਕੈਮਰਿਆਂ ਦੀ ਫੋਜ ਦੇ ਆਧਾਰ ਤੇ ਚੋਰੀ ਕਰਨ ਵਾਲੇ ਦੋ ਚੋਰਾਂ ਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਵੀ ਮੁਕੱਦਮੇ ‘ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਦੱਸ ਦੇਈਏ ਕਿ ਸ਼ਹਿਰ ਦੀ ਇੱਕ ਵੱਡੀ ਕਲੋਨੀ ‘ਚ ਵਾਪਰੀ ਚੋਰੀ ਦੀ ਇਸ ਘਟਨਾ ਨੂੰ ਗੰਭੀਰਤਾ ਲੈਂਦੇ ਹੋਏ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਐਸਪੀ ਡੀ ਸੀ ਸੰਜੀਵ ਗੋਇਲ ਨੇ ਇਸ ਮਾਮਲੇ ਨੂੰ ਆਪਣੇ ਹੱਥ ‘ਚ ਲਿਆ ਅਤੇ ਹੇਠਲੇ ਅਫ਼ਸਰਾਂ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਥਾਣਾ ਸਿਟੀ 2 ਦੀ ਪੁਲਿਸ ਪਾਰਟੀ ਨੇ ਚੋਰਾਂ ਦੀ ਪੈੜ ਨੱਪੀ। ਕਲੋਨੀ ਵਾਸੀਆਂ ਨੇ ਪੁਲਿਸ ਪ੍ਰਬੰਧਕੀ ਕੰਪਲੈਕਸ ਵਿਖੇ ਜਾ ਕੇ SSP ਬਰਨਾਲਾ ਮਹੁੰਮਦ ਸਰਫਰਾਜ ਆਲਮ,ਐਸ ਪੀ ਡੀ ਸੰਜੀਵ ਗੋਇਲ ਤੇ ਐਸ ਐਚ ਓ ਚਰਨਜੀਤ ਸਿੰਘ ਦਾ ਸਨਮਾਨ ਕਰਕੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੋਨਾਈਜ਼ਰ ਅਸ਼ੋਕ ਕੁਮਾਰ ਗਰਗ, ਸ਼ੁਭਮ ਰਾਜ ਗਰਗ,ਕਾਲੋਨੀ ਨਿਵਾਸੀ ਰਾਜਮਹਿੰਦਰ, ਗਿਆਨ ਚੰਦ ਉਪਲੀ ਵਾਲੇ, ਮਾਸਟਰ ਹਰਜਤਿੰਦਰ ਗੁਪਤਾ,ਪੰਡਿਤ ਰਾਕੇਸ਼ ਗੌੜ,ਸੰਜੀਵ ਮਿੱਤਲ, ਮਨੀਸ਼ ਕੁਮਾਰ, ਅਨਿਲ ਕੁਮਾਰ,ਵਿਜੇ ਕੁਮਾਰ, ਕੁਲਦੀਪ ਕੁਮਾਰ,ਰਾਹੁਲ ਕਾਂਸਲ,ਹਿਨਾਸ਼ ਕਾਂਸਲ,ਅੰਕੁਰ ਅਤੇ ਅੰਕੁਸ਼ ਕੁਮਾਰ ਵੀ ਹਾਜ਼ਰ ਸਨ।
