Skip to main content

Gee 98News

ਪੰਜਾਬ ‘ਚ ਬਿਜਲੀ ਸੰਕਟ ਦੇ ਲਈ ਚੇਅਰਮੈਨ ਦੀ ਬਲੀ….ਪਾਵਰਕਾਮ ਤੋਂ ਬਸੰਤ ਗਰਗ ਦੀ ਛੁੱਟੀ

ਚੰਡੀਗੜ੍ਹ ,14 ਸਤੰਬਰ, (ਨਿਰਮਲ ਸਿੰਘ ਪੰਡੋਰੀ)-

-ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਮਾੜੇ ਬਿਜਲੀ ਪ੍ਰਬੰਧਾਂ ਦਾ ਠੀਕਰਾ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੇ ਸਿਰ ਫੋੜ ਦਿੱਤਾ ਗਿਆ ਹੈ। ‌ ਪੰਜਾਬ ਸਰਕਾਰ ਨੇ ਸ੍ਰੀ ਬਸੰਤ ਗਰਗ IAS ਨੂੰ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਪਾਵਰ ਨਿਗਮ ਲਿਮਿਟਡ ਅਤੇ ਵਾਧੂ ਚਾਰਜ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਟਰਾਂਸਮਿਸ਼ਨ ਲਿਮਿਟਿਡ ਤੋਂ ਫਾਰਗ ਕਰ ਦਿੱਤਾ ਹੈ। ‌ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਸੰਤ ਗਰਗ ਦੀ ਥਾਂ ‘ਤੇ ਹੁਣ ਪਾਵਰਕਾਮ ਦੀ ਜ਼ਿੰਮੇਵਾਰੀ ਸ੍ਰੀ ਗੁਰਕਿਰਤ ਕਿਰਪਾਲ ਸਿੰਘ ਆਈਏਐਸ ਨੂੰ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਪਾਵਰਕੱਟਾਂ ਦੇ ਕਾਰਨ ਪੰਜਾਬ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸੰਕਟ ਦੇ ਕੁਝ ਦਿਨ ਪਹਿਲਾਂ ਤਾਂ ਪੰਜਾਬ ਦੇ ਮੰਤਰੀਆਂ ਨੇ ਕੋਲੇ ਦੀ ਘਾਟ ਦਾ ਮੁੱਦਾ ਚੁੱਕਦੇ ਹੋਏ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਆਖਰ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਪਾਵਰਕਾਮ ਦਾ ਨਵਾਂ ਚੇਅਰਮੈਨ ਲਗਾ ਕੇ ਬਿਜਲੀ ਸੰਕਟ ਨਾਲ ਕਿਵੇਂ ਨਜਿੱਠਦੀ ਹੈ ਕਿਉਂਕਿ ਮੁੱਦਾ ਭਾਵੇਂ ਕੋਲੇ ਦੀ ਘਾਟ ਦਾ ਹੋਵੇ ਜਾਂ ਬਿਜਲੀ ਪਲਾਂਟਾਂ ਦੀ ਤਕਨੀਕੀ ਸਮੱਸਿਆ ਨਾਲ ਸਬੰਧਿਤ ਹੋਵੇ, ਹਾਲਾਤ ਪਹਿਲਾਂ ਦੀ ਤਰ੍ਹਾਂ ਹੀ ਬਣੇ ਹੋਏ ਹਨ।

error: Content is protected !!