Skip to main content

Gee 98News

VIP ਮਿਜ਼ਾਜ….AAP MLA ਨੇ ਆਪਣੀ ਗੱਡੀ ਨੂੰ ਸਾਈਡ ਨਾ ਦੇਣ ‘ਤੇ ਟਰੱਕ ਡਰਾਈਵਰ ਦੇ ਮਾਰਿਆ ਥੱਪੜ

ਚੰਡੀਗੜ੍ਹ ,15 ਸਤੰਬਰ, Gee98 News service-

-ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਦੀ ਗੱਡੀ ਨੂੰ ਹੂਟਰ ਮਾਰਨ ਤੋਂ ਬਾਅਦ ਵੀ ਜਦ ਇੱਕ ਟਰੱਕ ਡਰਾਈਵਰ ਨੇ ਟਰੱਕ ਪਾਸੇ ਨਾ ਕੀਤਾ ਤਾਂ ਵਿਧਾਇਕ ਨੇ ਆਪਣੀ ਗੱਡੀ ਰੋਕ ਕੇ ਹੇਠਾਂ ਉਤਰੀ, ਡਰਾਈਵਰ ਨੂੰ ਟਰੱਕ ‘ਚੋਂ ਬਾਹਰ ਕੱਢਿਆ ਅਤੇ ਥੱਪੜ ਜੜ ਦਿੱਤਾ। ਇਹ ਸ਼ਰਮਨਾਕ ਘਟਨਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨਾਲ ਸਬੰਧਿਤ ਹੈ। ਟਰੱਕ ਦੇ ਅੱਗੇ ਕਿਸੇ ਰੁਕਾਵਟ ਕਾਰਨ ਟਰੱਕ ਡਰਾਈਵਰ ਵਿਧਾਇਕ ਦੀ ਗੱਡੀ ਨੂੰ ਸਮੇਂ ਸਿਰ ਸਾਈਡ ਨਾ ਦੇ ਸਕਿਆ ਜਿਸ ਤੋਂ ਬਾਅਦ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਗੱਡੀ ਚੋਂ ਉਤਰ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਟਰੱਕ ਦੇ ਕੋਲ ਗਈ ਅਤੇ ਟਰੱਕ ਡਰਾਈਵਰ ਨੂੰ ਹੇਠਾਂ ਉਤਾਰ ਕੇ ਥੱਪੜ ਜੜ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਟਰੱਕ ਡਰਾਈਵਰ ਦੇ ਸਾਥੀ ਭੜਕ ਗਏ ਤੇ ਉਹਨਾਂ ਨੇ ਵਿਧਾਇਕ ਦੇ ਖ਼ਿਲਾਫ਼ ਧਰਨਾ ਲਗਾ ਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਟਰੱਕ ਡਰਾਈਵਰ ਦੀ ਟਾਕੀ ਖੋਲਣ ਉਸ ਨੂੰ ਹੇਠਾਂ ਉਤਾਰਨ ਅਤੇ ਥੱਪੜ ਮਾਰਨ ਦੀ ਇੱਕ ਵੀਡੀਓ ਵੀ ਸਪੱਸ਼ਟ ਦਿਸ ਹੋ ਰਹੀ ਹੈ ਇਸ ਦੇ ਬਾਵਜੂਦ ਵੀ ਵਿਧਾਇਕ ਨੇ ਥੱਪੜ ਮਾਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸਨੇ ਡਰਾਈਵਰ ਦੇ ਹੱਥ ‘ਚੋਂ ਚਾਬੀ ਖੋਹੀ ਸੀ। ਇਹ ਘਟਨਾ ਸੋਮਵਾਰ ਦੁਪਹਿਰ ਬਾਅਦ ਦੀ ਹੈ ਜਦੋਂ ਡਾਬਾ ਰੋਡ ‘ਤੇ ਇੱਕ ਟਰੱਕ ਜਾ ਰਿਹਾ ਸੀ ਜਿਸ ਦੇ ਪਿੱਛੇ ਵਿਧਾਇਕ ਦੀ ਕਾਰ ਆ ਰਹੀ ਸੀ ਤਾਂ ਅਚਾਨਕ ਟਰੱਕ ਸੜਕ ‘ਤੇ ਖੜਾ ਹੋ ਗਿਆ ਜਿਸ ਤੋਂ ਬਾਅਦ ਵਿਧਾਇਕ ਦਾ ਡਰਾਈਵਰ ਹੂਟਰ ਵਜਾਉਂਦਾ ਰਿਹਾ ਪ੍ਰੰਤੂ ਟਰੱਕ ਆਪਣੀ ਜਗ੍ਹਾ ਖੜਾ ਰਿਹਾ, ਇਸ ਦੌਰਾਨ ਗੁੱਸੇ ਵਿੱਚ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਆਪਣੀ ਗੱਡੀ ਚੋਂ, ਉਤਰੀ ਗੰਨਮੈਨ ਨੂੰ ਨਾਲ ਲੈ ਕੇ ਟਰੱਕ ਕੋਲ ਗਈ ਅਤੇ ਟਰੱਕ ਦੀ ਟਾਕੀ ਖੋਲ੍ਹ ਕੇ ਡਰਾਈਵਰ ਨੂੰ ਹੇਠਾਂ ਉਤਾਰ ਕੇ ਉਹਦੇ ਥੱਪੜ ਮਾਰ ਦਿੱਤਾ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ‌ ਇੱਕ ਸੱਤਾਧਾਰੀ ਵਿਧਾਇਕ ਦੀ ਇਸ ਸ਼ਰਮਨਾਕ ਘਟਨਾ ‘ਤੇ ਟਿੱਪਣੀ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਸੱਤਾ ਦੇ ਹੰਕਾਰ ਦਾ ਸਬੂਤ ਹੈ। ‌
ਫੋਟੋ ਕੈਪਸ਼ਨ-ਟਰੱਕ ਦੀ ਟਾਕੀ ਖੋਲਣ ਸਮੇਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ

error: Content is protected !!