Skip to main content

Gee 98News

ਝਟਕਾ ਨਿਊਜ਼…2000 ਤੋਂ ਜ਼ਿਆਦਾ UPI ਪੇਮੈਂਟ ‘ਤੇ ਹੁਣ ਚਾਰਜ ਲੱਗੇਗਾ

-ਵੱਧ ਤੋਂ ਵੱਧ ਦੇ 300 ਰੁਪਏ ਤੱਕ ਹੋਵੇਗਾ ਚਾਰਜ….15 ਅਕਤੂਬਰ ਤੋਂ ਨਵੇਂ ਨਿਯਮ ਲਾਗੂ

ਚੰਡੀਗੜ੍ਹ, 16 ਸਤੰਬਰ, Gee98 news service-

ਹੁਣ ਡਿਜੀਟਲ ਪੇਮੈਂਟ ਤਰੀਕਾ ਵਰਤਣ ਵਾਲਿਆਂ ਨੂੰ ਵਿੱਤੀ ਝਟਕਾ ਲੱਗੇਗਾ। ਸਰਕਾਰ ਨੇ ਇਸ ‘ਤੇ ਚਾਰਜ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ UPI ਤੋਂ 2000 ਤੋਂ ਵੱਧ ਪੇਮੈਂਟ ਕਰਨ ‘ਤੇ 0.4 ਫੀਸਦੀ ਚਾਰਜ ਲੱਗੇਗਾ, ਇਹ ਨਵੇਂ ਨਿਯਮ 15 ਅਕਤੂਬਰ ਤੋਂ ਲਾਗੂ ਹੋ ਜਾਣਗੇ। UPI ਚਾਰਜ ਦੀ ਵੱਧ ਤੋਂ ਵੱਧ ਫੀਸ 300 ਤੱਕ ਹੋਵੇਗੀ ਜੋ ਵੱਖ-ਵੱਖ ਟਰਾਂਜੈਕਸ਼ਨਾਂ ਮੁਤਾਬਿਕ ਤੈਅ ਕੀਤੀ ਜਾਵੇਗੀ। ਧਿਆਨ ਰਹੇ ਕਿ ਇਹ ਚਾਰਜ ਗਾਹਕਾਂ ਤੋਂ ਨਹੀਂ ਸਗੋਂ ਬਿਜ਼ਨਸਮੈਨ ਤੋਂ ਲਿਆ ਜਾਵੇਗਾ। ਵਿੱਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਹਾਲਾਂਕਿ, 2000 ਤੱਕ ਪੇਮੈਂਟ ਕਰਨ ‘ਤੇ ਗਾਹਕ ਅਤੇ ਬਿਜਨਸਮੈਨ ਤੋਂ ਕੋਈ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ। Rupay ਡੈਬਿਟ ਕਾਰਡ ਤੋਂ ਹੋਣ ਵਾਲੀ ਪੇਮੈਂਟ ਨੂੰ ਵੀ ਇਸ ਛੋਟ ਵਿੱਚ ਸ਼ਾਮਿਲ ਕੀਤਾ ਗਿਆ ਹੈ।
     -ਧਿਆਨ ਦੇਵੋ….ਕੀ ਹਨ UPI ਦੇ ਨਵੇਂ ਨਿਯਮ
ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਪੈਸਾ ਭੇਜਣਾ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਫਰੀ ਹੋਵੇਗਾ। UPI ਰਾਹੀਂ 2000 ਤੱਕ ਭੁਗਤਾਨ ‘ਤੇ ਗਾਹਕ ਅਤੇ ਦੁਕਾਨਦਾਰ ਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। 2000 ਤੋਂ ਵੱਧ ਪੇਮੈਂਟ ‘ਤੇ ਦੁਕਾਨਦਾਰ ਨੂੰ ਕੁੱਲ ਮਿਲਣ ਵਾਲੀ ਪੇਮੈਂਟ ਵਿੱਚੋਂ 0.4 ਫੀਸਦੀ ਚਾਰਜ ਦਾ ਭੁਗਤਾਨ ਕਰਨਾ ਪਵੇਗਾ। ਕੈਲਕੂਲੇਸ਼ਨ ਮੁਤਾਬਕ 75000 ਜਾਂ ਉਸ ਤੋਂ ਵੱਧ ਦੀ ਹਰ ਟਰਾਜੈਕਸ਼ਨ ‘ਤੇ 300 ਰੁਪਏ ਤੱਕ ਦੀ ਫੀਸ ਲੱਗੇਗੀ।
ਰੇਲਵੇ ਸੇਵਾਵਾਂ, ਟੈਲੀਕਾਮ ਸੇਵਾਵਾਂ, ਪੈਟਰੋਲ ਡੀਜ਼ਲ ਸੇਵਾਵਾਂ ਅਤੇ ਇਨਸੋਰੈਂਸ ਵਰਗੀਆਂ ਕੁਝ ਸ਼੍ਰੇਣੀਆਂ ‘ਤੇ UPI 2000 ਤੋਂ ਵੱਧ ਪੇਮੈਂਟ ਕਰਨ ‘ਤੇ ਪ੍ਰਤੀ ਟ੍ਰਾਂਜੈਕਸ਼ਨ 5 ਰੁਪਏ ਦਾ ਫਲੈਟ ਚਾਰਜ ਲੱਗੇਗਾ। UPI 2000 ਤੋਂ ਵੱਧ ਪੇਮੈਂਟ ਕਰਨ ‘ਤੇ ਚਾਰਜ ਲਗਾਉਣ ਸਬੰਧੀ ਸਰਕਾਰ ਨੇ ਤਰਕ ਦਿੱਤਾ ਕਿ ਵਿੱਤੀ ਸਾਲ 2025-26 ਵਿੱਚ ਦੁਕਾਨਦਾਰਾਂ ਨੂੰ UPI ਰਾਹੀਂ ਕੁਲ 198 ਲੱਖ ਕਰੋੜ ਦੀ ਪੇਮੈਂਟ ਹੋਈ। ਇਸ ਵਿੱਚੋਂ 2000 ਤੋਂ ਜ਼ਿਆਦਾ ਪੇਮੈਂਟ ਦੀਆਂ ਟਰਾਂਸਜੈਕਸਨ ਭਾਵੇਂ 4 ਫੀਸਦੀ ਹੀ ਹਨ ਪ੍ਰੰਤੂ ਇਹਨਾਂ ਦੀ ਕੁੱਲ ਵੈਲਯੂ 131 ਲੱਖ ਕਰੋੜ ਹੈ ਜੋ ਕੁੱਲ ਪੇਮੈਂਟ ਦਾ 66 ਫੀਸਦੀ ਬਣਦਾ ਹੈ, ਇਸੇ ਕਰਕੇ ਸਰਕਾਰ ਨੇ 2000 ਤੋਂ ਵੱਧ ਦੀ UPI ਪੇਮੈਂਟ ਨੂੰ ਚਾਰਜ ਦੇ ਘੇਰੇ ਵਿੱਚ ਲਿਆ ਹੈ।

Gee98 Ads
error: Content is protected !!