Skip to main content

Gee 98News

ਭਾਜਪਾ ਦੇ ਸਾਬਕਾ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ….ਮੂੰਹ ‘ਤੇ ਮਾਰਿਆ ਮਾਈਕ

ਡਾਕਟਰ ਅੰਬੇਦਕਰ ਦੀ ਮੂਰਤੀ ਦੇ ਅਪਮਾਨ ਦੇ ਰੋਸ ਵਜੋਂ ਪ੍ਰਦਰਸ਼ਨ ਦੌਰਾਨ ਵਾਪਰੀ ਘਟਨਾ

ਚੰਡੀਗੜ੍ਹ,16 ਸਤੰਬਰ, Gee98 News service-

-ਪੰਜਾਬ ‘ਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੇ ਅਪਮਾਨ ਦਾ ਸਿਲਸਿਲਾ ਬਾਅਦ ਬਾਦਸਤੂਰ ਜਾਰੀ ਹੈ। ਮੰਗਲਵਾਰ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਾੜੀਆਂ ਕਲਾਂ ‘ਚ ਵੀ ਡਾਕਟਰ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ। ‌ ਇਸ ਤੋਂ ਬਾਅਦ ਪਿੰਡ ਬਾੜੀਆਂ ਕਲਾਂ ‘ਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਭਾਜਪਾ ਤੇ ਬਸਪਾ ਦੇ ਵਰਕਰ ਆਪਸ ਵਿੱਚ ਭਿੜ ਗਏ ਅਤੇ ਮੌਕੇ ‘ਤੇ ਪਹੁੰਚੇ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਇੱਕ ਨੌਜਵਾਨ ਨੇ ਹਮਲਾ ਵੀ ਕਰ ਦਿੱਤਾ, ਜਿਸ ਨਾਲ ਵਿਜੇ ਸਾਂਪਲਾ ਦੇ ਚਿਹਰੇ ‘ਤੇ ਸੱਟ ਲੱਗੀ। ‌ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਨੇ ਵਿਜੇ ਸਾਂਪਲਾ ਦੇ ਚਿਹਰੇ ‘ਤੇ ਮਾਈਕ ਮਾਰਿਆ ਇਸ ਤੋਂ ਬਾਅਦ ਉਹਨਾਂ ਨੂੰ ਪਿੱਛੇ ਤੋਂ ਵੀ ਕਿਸੇ ਨੇ ਥੱਪੜ ਮਾਰਿਆ। ਇਸ ਹਮਲੇ ‘ਚ ਸਾਂਪਲਾ ਦੇ ਨੱਕ ਦੇ ਕੋਲ ਕੁਝ ਖ਼ੂਨ ਨਿਕਲਦਾ ਵੀ ਨਜ਼ਰੀਂ ਆਇਆ ਤੇ ਉਹਨਾਂ ਦੀ ਗਰਦਨ ‘ਤੇ ਵੀ ਝਰੀਟਾਂ ਵੱਜੀਆਂ ਦਿਸੀਆਂ। ‌ ਇਸ ਘਟਨਾ ਤੋਂ ਬਾਅਦ ਪਿੰਡ ਬਾੜੀਆ ਕਲਾਂ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਮੌਕੇ ‘ਤੇ ਪੁਲਿਸ ਨੇ ਪੁੱਜ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ‌ ਪੁਲਿਸ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਕਰਨ ਵਾਲੇ ਵਿਅਕਤੀਆਂ ਦੀ ਭਾਲ ‘ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
‌‌-ਵਿਜੇ ਸਾਂਪਲਾ ‘ਤੇ ਹਮਲੇ ਸਬੰਧੀ ਕੀ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾੜੀਆਂ ਕਲਾਂ ‘ਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਜਪਾ ਦੇ ਸਾਬਕਾ ਮੰਤਰੀ ਵਿਜੇ ਸਾਂਪਲਾ, ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸੀਤਲ ਅੰਗਰਾਲ ਅਤੇ ਹੁਸ਼ਿਆਰਪੁਰ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜੇ। ਇਸ ਤੋਂ ਪਹਿਲਾਂ ਹੀ ਉੱਥੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਅਗਵਾਈ ‘ਚ ਵਰਕਰਾਂ ਦਾ ਧਰਨਾ ਲੱਗਿਆ ਹੋਇਆ ਸੀ। ਇਸ ਦੌਰਾਨ ਭਾਜਪਾ ਤੇ ਬਸਪਾ ਵਰਕਰਾਂ ਦੀ ਆਪਸੀ ਤੂੰ-ਤੂੰ, ਮੈਂ-ਮੈਂ ਹੋਈ ਜਿਸ ਤੋਂ ਬਾਅਦ ਇਹ ਝੜਪ ‘ਚ ਬਦਲ ਗਈ ਅਤੇ ਇਸੇ ਦੌਰਾਨ ਹੀ ਕਿਸੇ ਵਰਕਰ ਨੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਚਿਹਰੇ ‘ਤੇ ਮਾਈਕ ਮਾਰਿਆ ਅਤੇ ਫਰਾਰ ਹੋ ਗਿਆ। ‌ ਇਸ ਘਟਨਾ ਸਬੰਧੀ ਭਾਜਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ‘ਚ ਨੌਵੀਂ ਵਾਰ ਡਾਕਟਰ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਹੋ ਚੁੱਕਿਆ ਹੈ ਅਤੇ ਉਹਨਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਨਾਅਰੇ ਲਗਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ। ‌ਕਰੀਮਪੁਰੀ ਨੇ ਕਿਹਾ ਕਿ ਬਸਪਾ ਵਰਕਰ ਸ਼ਾਂਤੀਪੂਰਨ ਧਰਨਾ ਦੇ ਰਹੇ ਸੀ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਨਾਅਰੇ ਲਾ ਰਹੇ ਸੀ ਪਰੰਤੂ ਭਾਜਪਾ ਵਰਕਰਾਂ ਨੇ ਮਾਹੌਲ ਵਿਗਾੜਿਆ

Gee98 Ads
error: Content is protected !!