ਬਰਨਾਲਾ, 25 ਅਗਸਤ (ਨਿਰਮਲ ਸਿੰਘ ਪੰਡੋਰੀ) :
ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਜੀ ਹੋਲੀਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੇ ਕੈਂਪਸ ਵਿਖੇ ਲੜਕਿਆਂ ਦਾ ਜ਼ੋਨਲ ਕਿ੍ਕਟ ਟੂਰਨਾਮੈਂਟ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀ ਹੇਠ ਕਰਵਾਇਆ ਗਿਆ। ਅੰਡਰ-17 ਕੈਟੇਗਰੀ ਵਿੱਚ ਜੀ ਹੋਲੀਹਾਰਟ ਪਬਲਿਕ ਸਕੂਲ, ਮਹਿਲ ਕਲਾਂ ਨੇ ਬਰੌਡਵੇ ਪਬਲਿਕ ਸਕੂਲ, ਮਨਾਲ ਨੂੰ ਹਰਾ ਕੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਨੇ ਦੱਸਿਆ ਕਿ ਇਹ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਟੀਮਾਂ ਨੇ ਤਿੰਨੋ ਵਰਗਾਂ ਅੰਡਰ 14, 17 ਅਤੇ 19 ਵਿੱਚ ਜ਼ਿਲ੍ਹਾ ਪੱਧਰੀ ਕਿ੍ਕਟ ਟੂਰਨਾਮੈਂਟ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਐਗਜੀਕਿਊਟਿਵ ਡਾਇਰੈਕਟਰ ਰਾਕੇਸ ਬਾਂਸਲ ਅਤੇ ਪ੍ਰਿੰਸੀਪਲ ਮਿਸਿਜ਼ ਨਵਜੋਤ ਟੱਕਰ ਨੇ ਜੇਤੂ ਵਿਦਿਆਰਥੀਆਂ ਅਤੇ ਸਕੂਲ ਦੇ ਸਿਹਤ ਅਤੇ ਸਰੀਰਕ ਸਿੱਖਿਆ ਅਧਿਆਪਕ ਰੇਸਮ ਸਿੰਘ, ਮਿਸ ਮੁੱਕੋ ਕੌਰ ਅਤੇ ਸੁਖਵੀਰ ਸਿੰਘ ਨੂੰ ਇਸ ਜਿੱਤ ‘ਤੇ ਉਨ੍ਹਾਂ ਦੀ ਮਿਹਨਤ ਅਤੇ ਲਗਨ ਲਈ ਵਧਾਈ ਦਿੱਤੀ।









