Gee 98News

ਮਹਿਲਾ ਕੋਚ ਨੇ ਲਗਾਏ ਖੇਡ ਮੰਤਰੀ ‘ਤੇ ਛੇੜਛਾੜ ਦੇ ਦੋਸ਼…!

ਚੰਡੀਗੜ੍ਹ-ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਇਕ ਮਹਿਲਾ ਕੋਚ ਨੇ ਛੇੜਛਾੜ ਦੇ ਦੋਸ਼ ਲਗਾਏ ਹਨ । ਮਹਿਲਾ ਕੋਚ ਨੇ ਮੀਡੀਆ ਕਰਮੀਆਂ ਦੇ ਸਾਹਮਣੇ ਕਿਹਾ ਕਿ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ ‘ਤੇ ਬੁਲਾਇਆ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਮੰਤਰੀ ਨੂੰ ਧੱਕਾ ਮਾਰ ਕੇ ਕਿਸੇ ਤਰ੍ਹਾਂ ਭੱਜਣ ਵਿਚ ਕਾਮਯਾਬ ਹੋ ਗਈ । ਮਹਿਲਾ ਕੋਚ ਨੇ ਦੱਸਿਆ ਕਿ ਇਹ ਘਟਨਾ ਉਸ ਦੇ ਬਤੌਰ ਕੋਚ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਦੀ ਹੈ । ਮਹਿਲਾ ਕੋਚ ਨੇ ਕਿਹਾ ਕਿ ਹੁਣ ਉਸਦੀ ਬਦਲੀ ਪੰਚਕੂਲਾ ਤੋਂ ਮੰਤਰੀ ਦੇ ਦਖਲ ਨਾਲ ਝੱਜਰ ਵਿਖੇ ਕੀਤੀ ਗਈ ਹੈ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਉਸ ਦੇ ਸਿਆਸੀ ਅਕਸ ਨੂੰ ਬਦਨਾਮ ਕਰਨ ਦੀ ਚਾਲ ਹੈ । ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਮਹਿਲਾ ਕੋਚ ਨੂੰ ਮਾਣਹਾਨੀ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ।

Leave a Reply

Your email address will not be published. Required fields are marked *

error: Content is protected !!