Skip to main content

Gee 98News

ਗਾਇਕ ਕੰਵਰ ਗਰੇਵਾਲ ਦਾ ਗੀਤ ‘ਸੁੱਖ ਰੱਖੀਂ’ ਅੱਜ ਹੋਵੇਗਾ ਰਿਲੀਜ਼

ਰਾਏਕੋਟ, 03 ਜਨਵਰੀ (ਗੁਰਭਿੰਦਰ ਗੁਰੀ )-

ਉੱਘੇ ਲੋਕ ਗਾਇਕ ਕੰਵਰ ਗਰੇਵਾਲ ਦਾ ਨਵਾਂ ਗੀਤ ‘ਸੁੱਖ ਰੱਖੀਂ’ ਅੱਜ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਗੀਤਕਾਰ/ਵੀਡੀਓ ਡਾਇਰੈਕਟਰ ਸੋਨੀ ਠੁੱਲੇਵਾਲ ਨੇ ਦੱਸਿਆ ਕਿ ਉੱਘੇ ਲੋਕ ਕੰਵਰ ਗਰੇਵਾਲ ਵੱਲੋਂ ਇਹ ਗੀਤ ਗਾਇਆ ਗਿਆ ਹੈ, ਮਿਊਜ਼ਿਕ ਲਿਟਲ ਬੁਆਏ ਦਾ ਹੈ। ਵੀਡੀਓ ਫਿਲਮਾਂਕਣ ਕ੍ਰਿਏਟਿਵ ਕਰਿਊ ਅਤੇ ਕਹਾਣੀ ਨਵੀਨ ਜੇਠੀ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਛੱਲਾ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਗੀਤ ਦੇ ਪ੍ਰੋਡਿਊਸਰ ਜਸਪਾਲ ਸਿੰਘ ਅਤੇ ਮਨਦੀਪ ਸਿੰਘ ਹਨ। ਗੀਤ ਸੁੱਖ ਰੱਖੀ ਬਾਰੇ ਗੱਲ ਕਰਦਿਆਂ ਸੋਨੀ ਠੁੱਲੇਵਾਲ ਨੇ ਦੱਸਿਆ ਕਿ ਗੀਤ ਉਨ੍ਹਾਂ ਖੁਦ ਲਿਖਿਆ ਹੈ ਅਤੇ ਇਸ ਗੀਤ ਵਿਚ ਸਮੁੱਚੇ ਸੰਸਾਰ ਦੀ ਸੁੱਖ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ 3 ਜਨਵਰੀ ਨੂੰ ਸਰੋਤਿਆਂ ਦੀ ਕਚਹਿਰੀ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਲਾਡੀ, ਅਲੀ ਖਾਨ, ਮੌਂਟੀ ਸ਼ਰਮਾ ਆਦਿ ਹਾਜ਼ਰ ਸਨ।

error: Content is protected !!