Gee 98News

ਉਪਭੋਗਤਾ ਕਮਿਸ਼ਨ ਨੇ ਬੀਮਾ ਕੰਪਨੀ ਨੂੰ ਬੀਮੇ ਦੀ ਰਕਮ ਦੇਣ ਸਮੇਤ ਲਾਇਆ ਜੁਰਮਾਨਾ

ਬਰਨਾਲਾ 31ਜਨਵਰੀ (ਨਿਰਮਲ ਸਿੰਘ ਪੰਡੋਰੀ)-

ਉਪਭੋਗਤਾ ਕਮਿਸ਼ਨ ਬਰਨਾਲਾ ਨੇ ਇੱਕ ਬੀਮਾ ਕੰਪਨੀ ਨੂੰ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਖਰਚਾ ਮੁਦੱਈ ਨੂੰ ਦੇਣ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਧੀਰਜ ਕੁਮਾਰ ਨੇ ਦੱਸਿਆ ਕਿ ਗੁਲਸ਼ਨ ਕੁਮਾਰ ਵਾਸੀ ਬਰਨਾਲਾ ਨੇ ਓਰੀਐਂਟਲ ਇੰਸੋਰੈਂਸ ਕੰਪਨੀ ਲਿਮਟਿਡ ਪਾਸੋਂ ਆਪਣਾ ਮੈਡੀਕਲ ਬੀਮਾ ਕਰਵਾਇਆ ਸੀ । ਜਦ ਗੁਲਸ਼ਨ ਕੁਮਾਰ ਦੀ 19 ਜੁਲਾਈ 2020 ਇਲਾਜ ਦੌਰਾਨ ਮੌਤ ਹੋ ਗਈ ਤਾਂ ਉਸ ਦੀ ਪਤਨੀ ਆਸ਼ਾ ਰਾਣੀ ਨੇ ਬੀਮੇ ਦੀ ਰਕਮ ਕਲੇਮ ਕੀਤੀ ਪ੍ਰੰਤੂ ਬੀਮਾ ਕੰਪਨੀ ਨੇ ਹਸਪਤਾਲ ਦੇ ਖਰਚੇ ਦੀ ਰਕਮ ਦਸਤਾਵੇਜ਼ਾਂ ਦੀ ਘਾਟ ਹੋਣ ਦਾ ਬਹਾਨਾ ਲਾ ਕੇ ਅਦਾ ਨਹੀਂ ਕੀਤੀ । ਜਿਸ ਤੋਂ ਬਾਅਦ ਗੁਲਸ਼ਨ ਕੁਮਾਰ ਦੀ ਵਿਧਵਾ ਆਸ਼ਾ ਰਾਣੀ ਨੇ ਐਡਵੋਕੇਟ ਧੀਰਜ ਕੁਮਾਰ ਦੇ ਰਾਹੀਂ ਓਰੀਐਂਟਲ ਬੀਮਾ ਦੇ ਖਿਲਾਫ ਉਪਭੋਗਤਾ ਕਮਿਸ਼ਨ ਵਿਚ ਕੇਸ ਦਾਇਰ ਕੀਤਾ। ਇਸ ਕੇਸ ਦੀ ਸੁਣਵਾਈ ਦੌਰਾਨ ਕਮਿਸ਼ਨ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ, ਮੈਂਬਰ ਉਰਮਿਲਾ ਕੁਮਾਰੀ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਵੱਲੋਂ ਉਕਤ ਬੀਮਾ ਕੰਪਨੀ ਨੂੰ ਹਸਪਤਾਲ ਦੇ ਖ਼ਰਚੇ ਦੀ ਰਕਮ 31742 ਸਮੇਤ ਵਿਆਜ਼ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਅਤੇ ਇਸ ਤੋਂ ਇਲਾਵਾ 5500 ਰੁਪਏ ਖਰਚਾ ਅਦਾ ਕਰਨ ਦਾ ਹੁਕਮ ਸੁਣਾਇਆ।

Gee98 Ads
error: Content is protected !!