Skip to main content

Gee 98News

ਗਰਮ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਮਾਸੂਮ ਬੱਚੇ ਦੀ ਮੌਤ

ਚੰਡੀਗੜ੍ਹ-ਢਾਈ ਕੁ ਵਰ੍ਹਿਆਂ ਦੇ ਇਕ ਮਾਸੂਮ ਬੱਚੇ ਦੀ ਗਰਮ ਪਾਣੀ ਦੀ ਬਾਲਟੀ ਵਿੱਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ ।‌ ਇਹ ਘਟਨਾ ਪਾਇਲ ਦੇ ਨਜ਼ਦੀਕ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਰੋਸੀਆਣਾ ਦੀ ਹੈ ਜਿੱਥੇ ਇੱਕ ਮਾਂ ਨੇ ਆਪਣੇ ਢਾਈ ਕੁ ਵਰ੍ਹਿਆਂ ਦੇ ਬੱਚੇ ਮਨਵੀਰ ਸਿੰਘ ਨੂੰ ਨਹਾਉਣ ਲਈ ਬਿਜਲੀ ਦੀ ਰਾਡ ਲਗਾ ਕੇ ਬਾਲਟੀ ਵਿੱਚ ਪਾਣੀ ਗਰਮ ਕੀਤਾ ।‌ ਪਾਣੀ ਪੂਰਾ ਗਰਮ ਹੋਣ ਤੋਂ ਬਾਅਦ ਮਾਂ ਨੇ ਬੱਚੇ ਨੂੰ ਬਾਲਟੀ ਦੇ ਕੋਲ ਬਿਠਾ ਦਿੱਤਾ ਅਤੇ ਬਿਜਲੀ ਦੀ ਰਾਡ ਲਾਹ ਕੇ ਅੰਦਰ ਰੱਖਣ ਚਲੀ ਗਈ, ਇਸ ਦੌਰਾਨ ਬੱਚਾ ਗਰਮ ਪਾਣੀ ਦੀ ਬਾਲਟੀ ਫੜ ਕੇ ਖੜ੍ਹਾ ਹੋ ਗਿਆ ਅਤੇ ਕਿਸੇ ਤਰ੍ਹਾਂ ਜ਼ਿਆਦਾ ਗਰਮ ਪਾਣੀ ਦੀ ਬਾਲਟੀ ਵਿੱਚ ਡਿੱਗ ਪਿਆ। ਬੱਚੇ ਨੂੰ ਗੰਭੀਰ ਹਾਲਤ ਵਿਚ ਰਾਜ਼ਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਪ੍ਰੰਤੂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

error: Content is protected !!