ਵੀਕੈਂਡ ਆਫ਼ ਵੈਲਨੈਸ WOW ਦਾ ਕੀਤਾ ਆਯੋਜਨ
ਬਰਨਾਲਾ 27 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਦੇ ਹੋਏ, ਸੀਟੀ ਯੂਨੀਵਰਸਿਟੀ ਨੇ ਪੁਲਿਸ ਕਮਿਸ਼ਨਰੇਟ ਦੇ ਸਹਿਯੋਗ ਨਾਲ 60 ਫੁੱਟ ਰੋਡ, ਆਸਥਾ ਕਲੋਨੀ, ਬਰਨਾਲਾ ਵਿਖੇ ਵੀਕੈਂਡ ਆਫ਼ ਵੈਲਨੈਸ (ਵਾਯੋ) ਦਾ ਆਯੋਜਨ ਕੀਤਾ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਪ੍ਰਵੀਨ,ਡਾਇਰੈਕਟਰ ਐਡਮਿਸ਼ਨਜ ਗੁਰਵਿੰਦਰ ਸਿੰਘ ਸੋਢੀ,ਡਿਪਟੀ ਡਾਇਰੈਕਟਰ ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ ਦਵਿੰਦਰ ਸਿੰਘ,ਡਿਪਟੀ ਡਾਇਰੈਕਟਰ,ਕਲਚਰਲ ਅਫੇਅਰਜ਼ ਸਰਘੀ ਕੌਰ ਬੜਿੰਗ,ਸੀਟੀ ਡਿਗਰੀ ਕਾਲਜ ਦੀ ਪ੍ਰਿੰਸੀਪਲ ਹਰਦੀਪ ਕੌਰ,ਐਸੋਸੀਏਟ ਡਾਇਰੈਕਟਰ ਐਡਮਿਸ਼ਨ ਅਮਨਦੀਪ ਟਾਂਗਰੀ, ਸਹਾਇਕ ਪ੍ਰੋਫੈਸਰ ਮਲਟੀਮੀਡਿਆ ਕੁਨਾਲ ਗਰਗ,ਸਹਾਇਕ ਪ੍ਰੋਫੈਸਰ ਮਲਟੀਮੀਡਿਆ, ਫੈਕਲਟੀ ਅਤੇ ਵਿਦਿਆਰਥੀ ਹਾਜ਼ਰ। ਬੱਚਿਆਂ ਤੋਂ ਲੈਕੇ ਬਜ਼ੁਰਗਾਂ ਨੇ ਇਸ ਫਿਟਨੈਸ ਈਵੈਂਟ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਮਨੋਰੰਜਕ ਤਰੀਕੇ ਨਾਲ ਸਿਹਤ, ਤੰਦਰੁਸਤੀ, ਏਕਤਾ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਐਮਏਏਸੀ ਕ੍ਰਿਕੇਟ ਅਕੈਡਮੀ, ਅਸ਼ਕੇ ਫੋਕ ਡਾਂਸ ਅਕੈਡਮੀ, ਵੈਲਨੈਸ ਜਿਮ, ਕਰਾਟੇ ਕਲੱਬ, ਅਹਿਮਦਗੜ੍ਹ ਪੈਡਲਰਜ਼, ਬਾਂਸਲ ਯੋਗਾ ਕਲੱਬ ਆਦਿ ਦੁਆਰਾ ਇਵੈਂਟ ਦੀ ਸ਼ੁਰੂਆਤ ਮਜ਼ੇਦਾਰ ਅਤੇ ਸਿਹਤਮੰਦ ਗਤੀਵਿਧੀਆਂ ਜਿਵੇਂ ਯੋਗਾ, ਫਿਟਨੈਸ ਚੈਲੇਂਜ, ਕਰਾਟੇ, ਜ਼ੁੰਬਾ, ਕ੍ਰਿਕੇਟ, ਓਪਨ ਡੀਜੇ, ਭੰਗੜਾ, ਬਾਲੀਵੁੱਡ ਡਾਂਸ, ਬੈਡਮਿੰਟਨ, ਸਾਈਕਲਿੰਗ ਦੁਆਰਾ ਕੀਤੀ ਗਈ। ਅਸ਼ਕੇ ਫੋਕ ਡਾਂਸ ਅਕੈਡਮੀ ਦੇ ਭੰਗੜਾ ਇੰਸਟ੍ਰਕਟਰ ਅਤੇ ਐਕਟਰ ਸੁਪਨੀਤ ਸਿੰਘ ਨੇ ਕਿਹਾ ਕਿ ਨਿਵਾਸੀਆਂ ਨੇ ਇਸ ਈਵੈਂਟ ਵਿੱਚ ਪੂਰੇ ਦਿਲ ਨਾਲ ਹਿੱਸਾ ਲਿਆ ਹੈ ਅਤੇ ਅਸੀਂ ਇੱਕ ਫਿਟਨੈਸ ਪਾਰਟਨਰ ਵਜੋਂ ਸੀਟੀਯੂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੱਕ ਵਿਲੱਖਣ ਤਰੀਕੇ ਨਾਲ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਦਿੱਤਾ ਗਿਆ ਹੈ।ਸੀਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਇਸ ਕੋਸ਼ਿਸ਼ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤ ਜੀਵਨ ਲਈ ਮਨੋਰੰਜਕ ਤਰੀਕੇ ਨਾਲ ਸੈਰ ਕਰਨ, ਸਾਈਕਲ ਚਲਾਉਣਾ ਅਤੇ ਤੰਦਰੁਸਤੀ ਨਾਲ ਸਬੰਧਤ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨਾ ਹੈ, ਖਾਸ ਕਰਕੇ ਲੌਕਡਾਊਨ ਤੋਂ ਬਾਅਦ। ਇਸ ਸਮਾਗਮ ਦਾ ਆਯੋਜਨ ਐਤਵਾਰ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ। ਆਸਥਾ ਐਨਕਲੇਵ ਅਤੇ ਸੁਸਾਇਟੀ, ਬਰਨਾਲਾ ਸਪੋਰਟਸ ਕਲੱਬ, ਮਦਰ-ਟੀਚਰ ਸਕੂਲ, ਮਦਰ-ਟੀਚਰ ਇੰਟਰਨੈਸ਼ਨਲ ਸਕੂਲ, ਗੁਰਪ੍ਰੀਤ ਹੋਲੀ ਹਾਰਟ ਸਕੂਲ, ਪੈਰਾਡਾਈਜ਼ ਸਕੂਲ, ਜੀਐੱਸ ਪਬਲਿਕ ਸਕੂਲ ਧੌਲਾ, ਬਰਨਾਲਾ ਰਾਈਡਰਜ਼, ਸ਼ਕਤੀ ਇੰਟਰਪ੍ਰਾਈਜ਼ਜ਼, ਸੇਂਟ ਪਾਲ ਸਕੂਲ ਦੇ ਵਿਦਿਆਰਥੀ ਅਤੇ ਕੋਕਾ ਕੋਲਾ ਸੀਟੀ ਯੂਨੀਵਰਸਿਟੀ ਦੀ ਅਨੋਖੀ ਪਹਿਲ ਦਾ ਹਿੱਸਾ ਬਣੇ । ਡਾਇਰੈਕਟਰ ਸਪੋਰਟਸ ਡਾ. ਪ੍ਰਵੀਨ ਨੇ ਕਿਹਾ ਕਿ ਹਰ ਕਿਸੇ ਨੂੰ ਤੰਦਰੁਸਤ ਰਹਿਣ ਲਈ ਸਿਹਤਮੰਦ ਜੀਵਨਸ਼ੈਲੀ, ਕਸਰਤ, ਭੰਗੜਾ ਜਾਂ ਸਾਈਕਲਿੰਗ ਹਰ ਰੋਜ਼ ਅਪਣਾਉਣੀ ਚਾਹੀਦੀ ਹੈ। ਸਰੀਰਕ ਕਸਰਤ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।” ਉਨ੍ਹਾਂ ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਪੁਲਿਸ ਕਮਿਸ਼ਨਰੇਟ, ਟ੍ਰੈਫਿਕ ਪੁਲਿਸ, ਮਹਿਮਾਨਾਂ, ਸਪਾਂਸਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਵੀ ਕੀਤਾ।
