Gee 98News

ਕਲਯੁੱਗੀ ਪੁੱਤਰ ਨੇ ਕੀਤਾ ਮਾਂ ਦਾ ਕਤਲ

ਸੰਗਰੂਰ-ਪੁੱਤਾਂ ਦੇ ਕਪੁੱਤ ਹੋਣ ਦੀ ਮਿਸਾਲ ਦਿੰਦੇ ਹੋਏ ਇੱਕ ਪੁੱਤਰ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਂਗੋਵਾਲ ਨੇੜੇ ਪਿੰਡ ਮੰਡੇਰ ਕਲਾਂ ਵਿੱਚ ਕਲਯੁੱਗੀ ਪੁੱਤ ਨੇ ਆਪਣੀ ਮਾਂ ਨੂੰ ਸਿਰ ਵਿੱਚ ਕਹੀ ਮਾਰ ਕੇ ਮਾਰ ਦਿੱਤਾ। ਦੋਸ਼ੀ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ । ਪਿੰਡ ਵਾਸੀ ਪੁੱਤਰ ਨੂੰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦੱਸ ਰਹੇ ਹਨ ।‌ ਪੁਲਿਸ ਨੇ ਪੁੱਤਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!