Gee 98News

ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਕਿਤਾਬ “ਪਹੁੰਚ” ਲੋਕਾਂ ਵਿੱਚ ਵੰਡਣ ਦਾ ਕੰਮ ਸ਼ੁਰੂ-ਏਡੀਸੀ ਕਲਸੀ

-ਲੋਕਾਂ ਦੇ ਮੋਬਾਈਲ ਫੋਨ ‘ਚ ਵੀ ‘ਪਹੁੰਚ’ ਕਿਤਾਬ ਡਾਊਨਲੋਡ ਹੋਵੇਗੀ

ਬਰਨਾਲਾ 11 ਮਈ ( ਨਿਰਮਲ ਸਿੰਘ ਪੰਡੋਰੀ )-

ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਕਿਤਾਬ “ਪਹੁੰਚ” ਲੋਕਾਂ ਵਿੱਚ ਵੰਡਣ ਦਾ ਕੰਮ ਸ਼ੁਰੂ-ਏਡੀਸੀ ਕਲਸੀ ਪ੍ਰਸ਼ਾਸਨ ਬਰਨਾਲਾ ਦੀ ਪਹਿਲ – ਪ੍ਰੋਜੈਕਟ ਪਹੁੰਚ ਤਹਿਤ ਜ਼ਮੀਨੀ ਪੱਧਰ ਉੱਤੇ ਕਿਤਾਬਾਂ ਵੰਡਣ ਦਾ ਕੰਮ ਜ਼ੋਰਾਂ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕਿਤਾਬਾਂ ਵੰਡ ਦਿੱਤੀਆਂ ਗਈਆਂ ਹਨ ਜਿਹੜੀਆਂ ਕਿ ਅੱਗੇ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ਼੍ਰੀਮਤੀ ਲਵਜੀਤ ਕਲਸੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸਰਕਾਰੀ ਦੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਜ਼ਮੀਨੀ ਪੱਧਰ ਉੱਤੇ ਪਹੁੰਚਾਈ ਜਾ ਰਹੀ ਹੈ। 70000 ਕਾਪੀਆਂ “ਪਹੁੰਚ” ਕਿਤਾਬ ਦੀਆਂ ਛਪਵਾਈਆਂ ਗਈਆਂ ਹਨ, ਜਿਨ੍ਹਾਂ ਨੂੰ ਲੜੀਵਾਰ ਅਤੇ ਸਮਾਂਬੱਧ ਤਰੀਕੇ ਨਾਲ ਆਮ ਜਨਤਾ ਵਿੱਚ ਵੰਡਿਆ ਜਾ ਰਿਹਾ ਹੈ। ਇਸ ਕਿਤਾਬ ਵਿੱਚ 44 ਤੋਂ ਵੱਧ ਵਿਭਾਗਾਂ ਦੀਆਂ ਸਕੀਮਾਂ ਅਤੇ ਸੇਵਾ ਕੇਂਦਰਾਂ ਦੀਆਂ 400 ਵੱਧ ਸਕੀਮਾਂ ਸ਼ਾਮਲ ਹਨ । ਸਕੀਮਾਂ ਦੇ ਵੇਰਵਿਆਂ ਦੇ ਨਾਲ-ਨਾਲ ਲਾਭਪਾਤਰੀ ਬਣਨ ਲਈ ਦਸਤਾਵੇਜ਼, ਸਬੰਧਿਤ ਵਿਭਾਗ ਵਿਖੇ ਸੰਪਰਕ ਕਰਨ ਦੀ ਵਿਧੀ ਆਦਿ ਸਾਰੀ ਜਾਣਕਾਰੀ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਸਿਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨੌਵੀਂ ਜਮਾਤ ਤੋਂ ਲੈ ਕੇ ਬਾਰਵੀਂ ਤਕ ਦੇ ਵਿਦਿਆਰਥੀਆਂ ਨੂੰ ਇਹ ਕਿਤਾਬਾਂ ਵੰਡਣਗੇ ਤਾਂ ਜੋ ਬੱਚਿਆਂ ਨੂੰ ਵੀ ਸਰਕਾਰੀ ਸਕੀਮਾਂ ਬਾਰੇ ਸਟੀਕ ਜਾਣਕਾਰੀ ਦਿੱਤੀ ਜਾ ਸਕੇ । ਉਨ੍ਹਾਂ ਕਿਹਾ ਕਿ ਇਨ੍ਹਾਂ ਜਮਾਤਾਂ ਦੇ ਬੱਚਿਆਂ ਦੇ ਮੁਕਾਬਲੇ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ਉੱਤੇ ਵੀ ਕਰਵਾਏ ਜਾਣਗੇ  ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਜਾਣਕਾਰ ਅਤੇ ਲੋੜਵੰਦ ਲੋਕਾਂ ਨੂੰ ਕਿਤਾਬਾਂ ਵੰਡਣ ਜਿਹੜੇ ਕਿ ਅੱਗੇ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਸਕਣ। ਇਸ ਤੋਂ ਇਲਾਵਾ ਕਾਮਨ ਸਰਵਿਸ ਕੇਂਦਰਾਂ ਅਤੇ ਸਾਈਬਰ ਕੈਫੇ ਸੰਚਾਲਕਾਂ ਨਾਲ ਵੀ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਲਵਜੀਤ ਕਲਸੀ ਨੇ ਕਾਮਨ ਸਰਵਿਸ ਕੇਂਦਰ ਸੰਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਇੱਕ ਬਿਨੈਕਾਰ ਦਾ ਫੋਨ ਨੰਬਰ ਐਪਲੀਕੇਸ਼ਨ ਵਿਚ ਭਰਨ ਤਾਂ ਜੋ ਬਿਨੈਕਾਰ ਨੂੰ ਆਪਣੇ ਕੰਮ ਦੀ ਸੂਚਨਾ ਐੱਸ. ਐਮ. ਐਸ ਰਾਹੀਂ ਮਿਲਦੀ ਰਹੇ। ਉਹਨਾਂ ਇਹ ਵੀ ਕਿਹਾ ਕਿ ਇਹ ਕੇਂਦਰ ਆਪਣੀ ਐਪਲੀਕੇਸ਼ਨ ਰਿਐਕਸ਼ਨ ਰੇਟ ਘਟਾਉਣ ਅਤੇ ਧਿਆਨ ਨਾਲ ਬਿਨੈਕਾਰਾਂ ਦੇ ਵੇਰਵੇ ਭਰਨ ਤਾਂ ਜੋ ਉਹਨਾਂ ਦੀਆਂ ਐਪਲੀਕੇਸ਼ਨਾਂ ਰਿਜੈਕਟ ਨਾ ਹੋਣ ਅਤੇ ਕੰਮ ਸਮੇਂ ਸਿਰ ਨੇਪਰੇ ਚੜ੍ਹ ਜਾਣ। ਉਹਨਾਂ ਦੱਸਿਆ ਕਿ 15 ਦਿਨਾਂ ਬਾਅਦ ਫੇਰ ਇਸ ਸਬੰਧੀ ਬੈਠਕ ਕੀਤੀ ਜਾਵੇਗੀ। ਉਹਨਾਂ ਨਿਰਦੇਸ਼ ਦਿੱਤੇ ਕਿ ਸਾਰੇ ਕੇਂਦਰਾਂ ਵਾਲੇ ਪਹੁੰਚ ਕਿਤਾਬ ਆਮ ਜਨਤਾ ‘ਚ ਵੰਡਣ ਤੇ ਨਾਲ ਹੀ ਕਿਯੂਆਰ ਕੋਡ ਵੀ ਦਿੱਤਾ ਜਾ ਰਿਹਾ ਹੈ ਜਿਸ ਨੂੰ ਸਕੈਨ ਕਰਕੇ ਕੋਈ ਵੀ ਵਿਅਕਤੀ ਪਹੁੰਚ ਕਿਤਾਬ ਦੀ ਕਾਪੀ ਆਪਣੇ ਮੋਬਾਈਲ ਫੋਨ ਵਿੱਚ ਡਾਊਨਲੋਡ ਕਰ ਸਕਦਾ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

Gee98 Ads
error: Content is protected !!