ਸੰਗਰੂਰ-ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਮੌਕੇ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ । ਘਟਨਾ ਦੇ ਵੇਰਵੇ ਅਨੁਸਾਰ ਆਦਰਸ਼ ਸਕੂਲ ਪਿੰਡ ਝਨੇੜੀ ਦੇ ਵਿਦਿਆਰਥੀ ਆਪਣਾ ਦਸਵੀਂ ਕਲਾਸ ਦਾ ਨਤੀਜਾ ਵਧੀਆ ਆਉਣ ‘ਤੇ ਘਰੋਂ ਪਾਰਟੀ ਕਰਨ ਲਈ ਕਹਿ ਕੇ ਆਏ ਸਨ, ਜਦ ਉਹ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ ਤਾਂ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ।










