Skip to main content

Gee 98News

20 ਦਿਨ ਪਹਿਲਾਂ ਘਰੋਂ ਗਿਆ…ਮੁੜਕੇ ਨਹੀ ਆਇਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਬਰਨਾਲਾ 21 ਮਈ ( ਨਿਰਮਲ ਸਿੰਘ ਪੰਡੋਰੀ)-ਪਿਛਲੇ 20 ਦਿਨਾਂ ਤੋਂ ਲਾਪਤਾ ਇੱਕ ਵਿਅਕਤੀ ਦੀ ਕੋਈ ਉੱਘ-ਸੁੱਘ ਨਾ ਮਿਲਣ ਕਾਰਨ ਬੱਚਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੂਰਾ ਪਰਿਵਾਰ ਪਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ । ਸਥਾਨਕ ਸੇਖਾ ਰੋਡ ਗਲੀ ਨੰਬਰ 5, ਕਾਕੇ ਦੀਆਂ ਬੇਰੀਆਂ ਦੇ ਨਜ਼ਦੀਕ ਰਹਿਣ ਵਾਲੇ ਲਾਪਤਾ ਵਿਅਕਤੀ ਲਛਮਣ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ 2 ਮਈ ਦੀ ਸਵੇਰ ਵਕਤ ਕਰੀਬ ਗਿਆਰਾਂ ਕੁ ਵਜੇ ਘਰੋਂ ਕਿਸੇ ਹੋਰ ਦੇ ਘਰ ਪੈਸੇ ਲੈਣ ਸਬੰਧੀ ਕਹਿ ਕੇ ਗਿਆ ਸੀ ਪ੍ਰੰਤੂ ਜਦ ਉਹ ਦੇਰ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲਛਮਣ ਸਿੰਘ ਦੇ ਮੋਬਾਇਲ ਨੰਬਰ ‘ਤੇ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ ਪ੍ਰੰਤੂ ਉਸ ਦਾ ਫੋਨ ਬੰਦ ਆ ਰਿਹਾ ਸੀ । ਪਰਮਜੀਤ ਕੌਰ ਨੇ ਦੱਸਿਆ ਕਿ ਲਾਪਤਾ ਲਛਮਣ ਸਿੰਘ ਦੀ ਭਾਲ ਲਈ ਰੇਲਵੇ ਸਟੇਸ਼ਨ, ਬੱਸ ਅੱਡਾ, ਅਤੇ ਹੋਰ ਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਪ੍ਰੰਤੂ ਕੋਈ ਅਤਾ-ਪਤਾ ਨਹੀਂ ਲੱਗ ਰਿਹਾ । ਉਨ੍ਹਾਂ ਦੱਸਿਆ ਕਿ ਲਾਪਤਾ ਹੋਣ ਤੋਂ 2-3 ਦਿਨ ਪਹਿਲਾਂ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਨਜ਼ਰ ਆ ਰਿਹਾ ਸੀ ਜਿਸ ਸਬੰਧੀ ਪੁੱਛਣ ‘ਤੇ ਉਸ ਨੇ ਕੁਝ ਨਹੀਂ ਦੱਸਿਆ । ਦੂਜੇ ਪਾਸੇ ਥਾਣਾ ਸਿਟੀ-2 ਵਿੱਚ ਲਛਮਣ ਸਿੰਘ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਰਪਟ ਦਰਜ ਕਰਕੇ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ ।

error: Content is protected !!