Gee 98News

ਸਬਜ਼ੀ ਮੰਡੀ ‘ਚ ਫੜ੍ਹ ਲੈਣ ਲਈ ਹੋਈ ਝੜਪ, ਇਕ ਦੀ ਮੌਤ

ਚੰਡੀਗੜ੍ਹ 26 ਜੂਨ- ਸਬਜ਼ੀ ਮੰਡੀ ਵਿੱਚ ਫੜਾਂ ਦੀ ਜਗ੍ਹਾ ਨੂੰ ਲੈ ਕੇ ਦੋ ਗਰੁੱਪਾਂ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਅਤੇ ਇਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਮਾਮਲਾ ਰਾਜਪੁਰਾ ਦੀ ਸਬਜ਼ੀ ਮੰਡੀ ਨਾਲ ਸਬੰਧਿਤ ਹੈ,ਜਿਥੇ ਐਤਵਾਰ ਦੇਰ ਰਾਤ ਫੜ ਦੀ ਜਗ੍ਹਾ ਸਬੰਧੀ ਦੋ ਗਰੁੱਪਾਂ ਵਿੱਚ ਝਗੜਾ ਹੋਇਆ ਜਿਸ ਵਿੱਚ ਸਵਰਨ ਸਿੰਘ ਵਾਸੀ ਨੀਲਪੁਰ ਦੀ ਮੌਤ ਹੋ ਗਈ ਅਤੇ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ, ਜੋ ਚੰਡੀਗੜ੍ਹ ਦੇ 32 ਸੈਕਟਰ ‘ਚ ਹਸਪਤਾਲ ਵਿਚ ਜੇਰੇ ਇਲਾਜ ਹੈ । ਰਾਜਪੁਰਾ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!