Skip to main content

Gee 98News

MLA ਦੇ ਘਰ ਦੇ ਨੇੜੇ ਹੀ ਪਿਸਤੌਲ ਦੀ ਨੋਕ ‘ਤੇ ਲੁੱਟੇ ਗਹਿਣੇ ਤੇ ਨਕਦੀ

ਅੰਮ੍ਰਿਤਸਰ,29 ਜੂਨ-ਪੰਜਾਬ ‘ਚ ਲੁਟੇਰਿਆਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਕੁੰਵਰਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਸਿਰਫ਼ ਸੌ ਮੀਟਰ ਦੀ ਦੂਰੀ ‘ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਲੁੱਟ ਦੀ ਇਹ ਘਟਨਾ ਗਰੀਨ ਐਵਨਿਊ ਪਾਰਕ ਵਿੱਚ ਵੇਰਕਾ ਬੂਥ ‘ਤੇ ਵਾਪਰੀ ਜਦ ਵੀਰਵਾਰ ਸਵੇਰੇ 5 ਕੁ ਵਜੇ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਦੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ ਪੁੱਜੀਆਂ ਹੋਈਆਂ ਸਨ । ਇਸ ਦੌਰਾਨ ਇੱਕ ਮੋਟਰ ਸਾਇਕਲ ‘ਤੇ ਤਿੰਨ ਨਕਾਬਪੋਸ਼ ਵਿਅਕਤੀ ਆਏ ਜਿਨ੍ਹਾਂ ਵਿਚੋਂ ਦੋ ਜਣਿਆਂ ਨੇ ਪਿਸਤੌਲ ਅਤੇ ਦਾਤਰ ਵਿਖਾ ਕੇ ਵੇਰਕਾ ਬੂਥ ਦੇ ਦੁੱਧ ਵਿਕਰੇਤਾ ਤੋਂ 8000 ਦੀ ਨਗਦੀ, ਕੰਨਾਂ ‘ਚ ਪਾਈ ਸੋਨੇ ਦੀ ਬਾਲੀ ਤੇ ਹੱਥ ਪਾਇਆ ਚਾਂਦੀ ਦਾ ਕੜਾ ਲੁੱਟ ਲਿਆ । ਲੁਟੇਰੇ ਵਾਰ-ਵਾਰ ਦੁੱਧ ਵਿਕਰੇਤਾ ਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਰਹੇ । ਲੁੱਟ ਦੀ ‌ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ । ਪੁਲਿਸ ਨੇ ਘਟਨਾ ਸਥਾਨ ਅਤੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸੱਤਾਧਾਰੀ ਪਾਰਟੀ ਦੇ ਵਿਧਾਇਕ ਦੇ ਘਰ ਦੇ ਬਿਲਕੁਲ ਨਜ਼ਦੀਕ ਵਾਪਰੀ ਲੁੱਟ-ਖੋਹ ਦੀ ਘਟਨਾ ਤੋਂ ਆਮ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ।

error: Content is protected !!