Gee 98News

ਚੰਡੀਗੜ੍ਹ, 30 ਜੂਨ –ਜੇਕਰ ਤੁਸੀ ਆਪਣੇ ਵਾਹਨ ’ਤੇ ਹਾਈ ਸਿਕਉਰਿਟੀ ਨੰਬਰ ਪਲੇਟ ਨਹੀਂ ਲਗਵਾਈ ਤਾਂ ਮੋਟਾ ਜੁਰਮਾਨਾ ਭਰਨ ਲਈ ਤਿਆਰ ਹੋ ਜਾਵੋ ਕਿਉਂਕਿ ਪੰਜਾਬ ਸਰਕਾਰ ਨੇ 30 ਜੂਨ ਤੱਕ ਹਾਈ ਸਿਕਉਰਿਟੀ ਨੰਬਰ ਪਲੇਟਾਂ ਲਗਾਉਣ ਲਈ ਸਮਾਂ ਦਿੱਤਾ ਸੀ ਉਂਝ ਭਾਵੇਂ ਜੇਕਰ ਤੁਸੀ ਇਹ ਪਲੇਟਾਂ ਲਗਾਉਣ ਲਈ ਅਪਲਾਈ ਕੀਤਾ ਹੋਇਆ ਹੈ, ਤਾਂ ਰਸੀਦ ਦਿਖਾ ਕੇ ਜੁਰਮਾਨੇ ਤੋਂ ਬਚ ਸਕਦੇ ਹੋ, ਹੁਣ ਵਾਹਨ ਉੱਪਰ ਹਾਈ ਸਿਕਉਰਿਟੀ ਨੰਬਰ ਪਲੇਟਾਂ ਨਾ ਹੋਣ ’ਤੇ  ਪਹਿਲੀ ਵਾਰ ਦੋ ਹਜ਼ਾਰ ਅਤੇ ਦੂਜੀ ਵਾਰ ਤਿੰਨ ਹਜ਼ਾਰ ਜੁਰਮਾਨਾ ਭਰਨਾ ਪਵੇਗਾ। ਜੇਕਰ ਕਿਸੇ ਵਿਅਕਤੀ ਨੇ 3 ਹਜ਼ਾਰ ਜੁਰਮਾਨਾ ਭਰਨ ਤੋਂ ਬਾਅਦ ਵੀ ਹਾਈ ਸਿਕਉਰਿਟੀ ਪਲੇਟਾਂ ਨਹੀਂ ਲਗਵਾਈਆਂ ਤਾਂ ਉਸਦਾ ਵਹੀਕਲ ਨੰਬਰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ 1 ਜੁਲਾਈ ਤੋਂ ਹਾਈ ਸਿਕਉਰਿਟੀ ਨੰਬਰ ਪਲੇਟਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਹੋ ਜਾਵੇਗੀ। ਸੂਬੇ ਦੇ ਟਰਾਂਸਪੋਰਟ ਮੰਤਰੀ ਨੇ ਇਸ ਸੰਬੰਧੀ ਲੋਕਾਂ ਨੂੰ ਸਹਿਯੋਗ ਦੇਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

error: Content is protected !!