ਚੰਡੀਗੜ੍ਹ,3 ਜੁਲਾਈ- ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗ੍ਰਾਹਕਾਂ ਨੂੰ ATM ਦੀ ਵਰਤੋਂ ਸਬੰਧੀ ਵੱਡੀ ਸਹੂਲਤ ਦਿੱਤੀ ਹੈ । ਐਸਬੀਆਈ ਦੇ ਗਾਹਕ ਹੁਣ ਕਿਸੇ ਵੀ ਬੈਂਕ ਦੇ ਏਟੀਐਮ ਕੇਂਦਰ ਤੋਂ ਬਿਨਾਂ ਕਾਰਡ ਦੀ ਵਰਤੋਂ ਕੀਤੇ ਪੈਸੇ ਕਢਵਾ ਸਕਦੇ ਹਨ । ਬੈਂਕ ਨੇ ਇਸ ਸਹੂਲਤ ਨੂੰ ਇੰਟਰਉਪਰੇਬਲ ਕਾਰਡ ਲੈਸ ਕੈਸ਼ ਸਕੀਮ ਦਾ ਨਾਮ ਦਿੱਤਾ ਹੈ । ਹੁਣ ਤੱਕ ਸਿਰਫ ਐਸਬੀਆਈ ਦੇ ਆਪਣੇ ਏਟੀਐਮ ‘ਤੇ ਹੀ ਇਹ ਸੁਵਿਧਾ ਪ੍ਰਾਪਤ ਸੀ। ਇਸ ਤੋਂ ਇਲਾਵਾ ਐਸਬੀਆਈ ਨੇ ਆਪਣੇ ਡਿਜੀਟਲ ਬੈਂਕਿੰਗ ਐਪ YONO ਨੂੰ ਵੀ ਅਪਡੇਟ ਕੀਤਾ ਹੈ । ਹੁਣ ਕਿਸੇ ਵੀ ਬੈਂਕ ਦੇ ਗਾਹਕ ਐਸਬੀਆਈ ਦੀ YONO ਐਪ ਤੋਂ UPI ਦੀ ਵਰਤੋਂ ਕਰ ਸਕਦੇ ਹਨ । ਹੁਣ YONO ਐਪ ਦਾ ਨਾਮ ਬਦਲ ਕੇ YONA FOR EVERY INDIAN ਹੋ ਗਿਆ ਹੈ । SBI ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਸਾਡੇ ਗਾਹਕਾਂ ਦੀਆਂ ਉਮੀਦਾਂ ਨੂੰ ਧਿਆਨ ਵਿਚ ਰੱਖਦੇ ਹੋਏ YONO ਐਪ ਨੂੰ ਸੁਧਾਰਿਆ ਗਿਆ ਹੈ । ਇਸ ਸਬੰਧੀ ਵਿਸਥਾਰਤ ਅਤੇ ਤਕਨੀਕੀ ਜਾਣਕਾਰੀ ਗਾਹਕ ਆਪਣੇ ਨੇੜੇ ਦੀ ਐਸਬੀਆਈ ਬ੍ਰਾਂਚ ਤੋਂ ਕਰ ਸਕਦੇ ਹਨ।










