Skip to main content

Gee 98News

PM ਮੋਦੀ ਦੀ ਰਿਹਾਇਸ਼ ‘ਤੇ ਉੱਡਿਆ ਡਰੋਨ, ਸੁਰੱਖਿਆ ਏਜੰਸੀਆਂ ‘ਚ ਤਰਥੱਲੀ

ਚੰਡੀਗੜ੍ਹ, 3 ਜੁਲਾਈ-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦਿੱਲੀ ਰਿਹਾਇਸ਼ ਉੱਪਰ ਸੋਮਵਾਰ ਸਵੇਰੇ 5 ਕੁ ਵਜੇ ਤੱਕ ਡਰੋਨ ਉੱਡਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ‘ਚ ਤਰਥੱਲੀ ਮੱਚ ਗਈ । ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਵਾਲੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਅਧਿਕਾਰੀਆਂ ਨੇ ਦਿੱਲੀ ਪੁਲਸ ਨੂੰ ਸੋਮਵਾਰ ਸਵੇਰੇ ਪੰਜ ਕੁ ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਡਰੋਨ ਦੀਆਂ ਗਤੀਵਿਧੀਆਂ ਦੀ ਸੂਚਨਾ ਦਿੱਤੀ, ਤੁਰੰਤ ਹਰਕਤ ਵਿੱਚ ਆਉਂਦੇ ਦਿੱਲੀ ਪੁਲਿਸ ਨੇ ਡਰੋਨ ਦੀ ਭਾਲ ਸ਼ੁਰੂ ਕਰ ਦਿੱਤੀ ਪ੍ਰੰਤੂ ਅਜੇ ਤੱਕ ਇਸ ਸਬੰਧੀ ਦਿੱਲੀ ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਡਰੋਨ ਕਿੱਥੋਂ ਆਇਆ ਅਤੇ ਕਿਧਰ ਗਿਆ । ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ NO FLY ZONE ਦੇ ਅਧੀਨ ਆਉਂਦੀ ਹੈ, ਇਸ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਪਰ ਡਰੋਨ ਗਤੀਵਿਧੀਆਂ ਸੁਰੱਖਿਆ ਏਜੰਸੀ ਲਈ ਵੱਡੀ ਚਿੰਤਾ ਖੜੀ ਕਰ ਗਈਆਂ ਹਨ ।

error: Content is protected !!