Gee 98News

ਮਨੀਪੁਰ ਕਾਂਡ ਦੀ ਜਾਂਚ CBI ਹਵਾਲੇ, ਵੀਡੀਓ ਬਣਾਉਣ ਵਾਲਾ ਫੋਨ ਬਰਾਮਦ

ਚੰਡੀਗੜ੍ਹ,28 ਜੁਲਾਈ -ਮਨੀਪੁਰ ਵਿੱਚ ਦੋ ਔਰਤਾਂ ਨਾਲ ਅਣਮਨੁੱਖੀ ਕਾਰਾ ਕਰਨ ਵਾਲੇ ਘਟਨਾਕ੍ਰਮ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਸਮੇਤ ਫੋਨ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਸਮੁੱਚੇ ਦੇਸ਼ ਨੂੰ ਕਲੰਕਤ ਕਰਨ ਵਾਲੀ ਇਸ ਘਟਨਾ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਵਾਇਰਲ ਵੀਡੀਓ ਦੀ ਜਾਂਚ ਰਾਜ ਤੋਂ ਬਾਹਰ ਕਰਵਾਉਣ ਦੀ ਮੰਗ ਵੀ ਕਰੇਗੀ । ਦੂਜੇ ਪਾਸੇ ਸਰਕਾਰ ਅਜੇ ਵੀ ਸਵਾਲਾਂ ਦੇ ਘੇਰੇ ‘ਚ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਤਮਾਸ਼ਬੀਨਾਂ ਵਿੱਚੋਂ ਅਜੇ ਤੱਕ ਸੱਤ ਲੋਕਾਂ ਨੂੰ ਹੀ ਗਿਰਫ਼ਤਾਰ ਕੀਤਾ ਗਿਆ ਹੈ । ਸੰਸਦ ਦੋਵੇਂ ਸਬੰਧੀ ਸਰਕਾਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

error: Content is protected !!