Gee 98News

ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਲਈ ਟਰਾਇਲ 1 ਤੋਂ 3 ਅਗਸਤ ਤੱਕ

ਬਰਨਾਲਾ,31 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਸੈਸ਼ਨ 2023-24 ਦੌਰਾਨ ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਲਈ ਖੇਡ ਵਿਭਾਗ ਬਰਨਾਲਾ ਵੱਲੋਂ ਸਿਲੈਕਸ਼ਨ ਟਰਾਇਲ ਮਿਤੀ 1 ਅਗਸਤ ਤੋਂ 3 ਅਗਸਤ 2023 ਤੱਕ ਐਲ ਬੀ ਐਸ ਕਾਲਜ ਬਰਨਾਲਾ ਵਿਖੇ ਲਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਸਬੰਧਿਤ ਸਥਾਨ ‘ਤੇ ਸਵੇਰੇ 8:30 ਵਜੇ ਰਿਪੋਰਟ ਕਰਨ ਅਤੇ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ, 2 ਪਾਸਪੋਰਟ ਸਾਇਜ਼ ਫੋਟੋਆਂ ਲੈ ਕੇ ਆਉਣ। ਖਿਡਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਮੈਡਮ ਅੰਤਿਮਾ ਬੈਡਮਿੰਟਨ ਕੋਚ ਨਾਲ 9569978886 ‘ਤੇ, ਜਸਪ੍ਰੀਤ ਸਿੰਘ ਅਥਲੈਟਿਕਸ ਕੋਚ ਨਾਲ 8360138064, ਬਰਿੰਦਰਜੀਤ ਕੌਰ ਟੇਬਲ ਟੈਨਿਸ ਕੋਚ ਨਾਲ 8847507073 ‘ ਤੇ ਸੰਪਰਕ ਕਰ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।

error: Content is protected !!