Skip to main content

Gee 98News

ਬਿਕਰਮ ਮਜੀਠੀਆ ਵੀ ਪਰਮਿੰਦਰ ਢੀਂਡਸਾ ਦੇ ਹੱਕ ‘ਚ ਨਿਤਰੇ…ਕਹਿ ਦਿੱਤੀ ਵੱਡੀ ਗੱਲ

ਚੰਡੀਗੜ੍ਹ,19 ਅਪ੍ਰੈਲ, Gee98 news service
-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੀਆਂ ਅੰਦਰਲੀਆਂ ਸਫ਼ਾਂ ਅੰਦਰ ਵੀ ਭਖਿਆ ਹੋਇਆ ਹੈ। ‌ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣੀ ਚਾਹੀਦੀ ਸੀ। ਮਜੀਠੀਆ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇਣ ਦਾ ਵਿਰੋਧ ਨਹੀਂ ਕਰ ਰਹੇ ਸਗੋਂ ਇਹ ਉਹਨਾਂ ਦੀ ਨਿੱਜੀ ਰਾਏ ਹੈ ਕਿ ਪਰਮਿੰਦਰ ਢੀਂਡਸਾ ਇੱਕ ਵਧੀਆ ਉਮੀਦਵਾਰ ਸਾਬਤ ਹੋ ਸਕਦੇ ਸਨ। ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਵੀ ਰਹੇ ਹਨ ਅਤੇ ਉਹਨਾਂ ਨੇ ਆਪਣੀ ਕਾਬਲੀਅਤ ਸਿੱਧ ਕੀਤੀ ਹੈ। ਮਜੀਠੀਆ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵੀ ਪਰਮਿੰਦਰ ਢੀਂਡਸਾ ਨੇ ਲੜੀਆਂ ਸਨ। ਮਜੀਠੀਆ ਨੇ ਬੇਬਾਕੀ ਨਾਲ ਕਿਹਾ ਕਿ ਭਾਵੇਂ ਕਿਸੇ ਨੂੰ ਇਹ ਗੱਲ ਚੰਗੀ ਨਾ ਵੀ ਲੱਗੇ ਪ੍ਰੰਤੂ ਇਹ ਉਹਨਾਂ ਦੀ ਨਿੱਜੀ ਰਾਏ ਹੈ ਕਿ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣੀ ਚਾਹੀਦੀ ਸੀ। ਮਜੀਠੀਆ ਨੇ ਕਿਹਾ ਕਿ ਉਹ ਝੂੰਦਾਂ ਨੂੰ ਟਿਕਟ ਦੇਣ ਦੇ ਫੈਸਲੇ ‘ਤੇ ਪਾਰਟੀ ਦੇ ਨਾਲ ਹਨ ਪ੍ਰੰਤੂ ਉਹਨਾਂ ਦੀ ਨਿੱਜੀ ਰਾਏ ‘ਚ ਪਰਮਿੰਦਰ ਢੀਂਡਸਾ ਵਧੀਆ ਉਮੀਦਵਾਰ ਸਾਬਿਤ ਹੋ ਸਕਦੇ ਸਨ। ‌ ਮਜੀਠੀਆ ਦੀ ਇਸ ਬੇਬਾਕੀ ਰਾਏ ਤੋਂ ਬਾਅਦ ਅਕਾਲੀ ਸਫ਼ਾਂ ਅੰਦਰ ਇਸ ਮੁੱਦੇ ‘ਤੇ ਹੋਰ ਵੀ ਹਲਚਲ ਹੋਣ ਦੀ ਸੰਭਾਵਨਾ ਬਣ ਗਈ ਹੈ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਰ ਦਿੱਤਾ ਹੈ ਹ ਕਿ ਉਹ ਹੁਣ ਅਕਾਲੀ ਦਲ ਨਹੀਂ ਛੱਡਣਗੇ ਸਗੋਂ ਅਕਾਲੀ ਦਲ ਅੰਦਰ ਰਹਿ ਕੇ ਹੀ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਗੇ। ‌

error: Content is protected !!