Gee 98News

ਚੰਡੀਗੜ੍ਹ, 6 ਮਈ, Gee98 news service
-ਲੋਕ ਸਭਾ ਚੋਣਾਂ ‘ਚ ਜਿੱਥੇ ਚੋਣ ਲੜ ਰਹੇ ਵੱਖ ਵੱਖ ਸਿਆਸੀ ਪਾਰਟੀਆਂ ਦੀ ਉਮੀਦਵਾਰਾਂ ਵੱਲੋਂ ਜਿੱਤ ਲਈ ਅੱਡੀ ਚੋਟੀ ਦਾ ਜੋ ਲਗਾਇਆ ਜਾ ਰਿਹਾ ਉੱਥੇ ਪਾਰਟੀਆਂ ਦੇ ਸਮਰਥਕ ਵੀ ਆਪੋ ਆਪਣੇ ਉਮੀਦਵਾਰ ਦੀ ਜਿੱਤ ਪ੍ਰਤੀ ਪੂਰੇ ਉਤਸ਼ਾਹਿਤ ਹਨ। ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਜੋੜ ਤੋੜ ਅਤੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਥਾਵਾਂ ‘ਤੇ ਸਮਰਥਕਾਂ ਵਿੱਚ ਆਪਣੇ ਉਮੀਦਵਾਰ ਦੀ ਜਿੱਤ ਸਬੰਧੀ ਸ਼ਰਤਾਂ ਲੱਗਣ ਦੀਆਂ ਖ਼ਬਰਾਂ ਵੀ ਹਨ। ਅਜਿਹੀ ਇਕ ਖ਼ਬਰ ਬਦਾਯੂੰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਵਕੀਲਾਂ ਨੇ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕਰਦੇ ਹੋਏ 2 ਲੱਖ ਦੀ ਸ਼ਰਤ ਲਗਾਈ। ਭਾਜਪਾ ਦੇ ਸਮਰਥਕ ਵਕੀਲ ਦਿਵਾਕਰ ਵਰਮਾ ਦਾ ਦਾਅਵਾ ਹੈ ਕਿ ਭਾਜਪਾ ਦੇ ਦੁਰਵਿਜੇ ਸਿੰਘ ਸ਼ਾਕਿਆ ਦੀ ਜਿੱਤ ਹੋਵੇਗੀ, ਜਦਕਿ ਵਕੀਲ ਸਤੇਂਦਰਪਾਲ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਯਾਦਵ ਦੀ ਜਿੱਤ ਹੋਵੇਗੀ। ਫਿਲਹਾਲ ਦੋ ਵਕੀਲਾਂ ਵੱਲੋਂ ਲਗਾਈ ਗਈ ਇਹ ਸ਼ਰਤ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੋਵੇਂ ਵਕੀਲਾਂ ਨੇ 10 ਰੁਪਏ ਦੇ ਸਟੈਂਪ ਪੇਪਰ ‘ਤੇ ਲਿਖਤੀ ਇਕਰਾਰਨਾਮਾ ਵੀ ਕੀਤਾ ਹੈ ਜਿਸ ਉੱਪਰ ਦੋ ਹੋਰ ਵਕੀਲਾਂ ਦੀ ਗਵਾਹੀ ਪਾਈ ਗਈ ਹੈ। ‌ਉਸ ਇਕਰਾਰਨਾਮੇ ਵਿਚ ਲਿਖਿਆ ਹੈ ਕਿ ਜਿਸ ਸਮਰਥਕ ਦਾ ਉਮੀਦਵਾਰ ਜਿੱਤੇਗਾ, ਉਸਨੂੰ ਹਾਰੇ ਹੋਏ ਉਮੀਦਵਾਰ ਦਾ ਸਮਰਥਕ 2 ਲੱਖ ਰੁਪਏ ਦੇਵੇਗਾ।

Leave a Reply

Your email address will not be published. Required fields are marked *

error: Content is protected !!