Gee 98News

ਮਹਿਲ ਕਲਾਂ 13 ਮਈ ( ਜਸਵੰਤ ਸਿੰਘ ਲਾਲੀ ) ਲੋਕ ਸਭਾ ਚੋਣਾਂ 2024 ਨੂੰ ਮੱਦੇਨਜਰ ਰੱਖਦੇ ਹੋਏ ਵੋਟਰਾਂ ਨੂੰ ਜਾਗਰੂਕ ਕਰਕੇ ਮਤਦਾਨ ਦੀ ਦਰ ਵਧਾਉਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਐਸ.ਡੀ.ਐਮ. -ਕਮ-ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸ.ਸਤਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ 104 ਮਹਿਲ ਕਲਾਂ ਵਿਖੇ ਬੱਸ ਸਟੈਂਡ ਉੱਪਰ ਨੁੱਕੜ ਨਾਟਕ ਕਰਵਾਇਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਬਰਾਡਵੇ ਪਬਲਿਕ ਸਕੂਲ ਮਨਾਲ ਦੇ ਵਿਦਿਆਰਥੀਆ ਰਾਹੀਂ ਕੀਤੀ ਗਈ। ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਤੁਹਾਡੀ ਵੋਟ ਤੁਹਾਡੀ ਤਾਕਤ, ਅਸੀਂ ਵੋਟ ਬਣਾਵਾਂਗੇ ਅਤੇ ਜ਼ਰੂਰ ਪਾਵਾਂਗੇ ਬਾਰੇ ਜਾਣੂ ਕਰਵਾਇਆ ਅਤੇ ਵੋਟ ਦਾ ਇਸਤਮਾਲ ਜਰੂਰ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਮਤਦਾਨ ਦਾ ਅਧਿਕਾਰ ਇਸਤਮਾਲ ਕਰਨ ਲਈ ਪ੍ਰੇਰਿਤ ਕੀਤਾ । ਬੱਸ ਸਟੈਂਡ ਵਿੱਚ ਇਕੱਠ ਵੱਲੋਂ ਨੁਕੜ ਨਾਟਕ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਬੱਸ ਸਟੈਂਡ ਦੇ ਆਲੇ ਦੁਆਲੇ ਦੁਕਾਨਦਾਰਾ ਨੂੰ ਸੁਖਦੇਵ ਸਿੰਘ ਤੇ ਰਜਿੰਦਰ ਸਿੰਘ ਵੱਲੋਂ ਵੋਟਰ ਮਸ਼ੀਨ ਪ੍ਰਦਰਸ਼ਿਤ ਕੀਤੀ।‌ ਵੋਟਰਾ ਦੁਆਰਾ ਈ.ਵੀ.ਐਮ ਮਸ਼ੀਨ ਨੂੰ ਦੇਖਣ ਅਤੇ ਉਸਦੀ ਵਰਤੋਂ ਕਰਨ ਦਾ ਆਨੰਦ ਮਾਣਿਆ।ਇਸ ਮੌਕੇ ਸ.ਬਰਜਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿੱ ਬਰਨਾਲਾ, ਮੇਜਰ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਭਦੌੜ, ਕੁਲਦੀਪ ਸਿੰਘ ਹੈਡਮਾਸਟਰ ਮਹਿਲ ਖੁਰਦ, ਮਨਦੀਪ ਸਿੰਘ ਸੈਕਟਰ ਅਫ਼ਸਰ, ਅੰਤਰਜੀਤ ਭੱਠਲ,ਸਿਮਰਜੀਤ ਕੌਰ, ਜਸਵਿੰਦਰ ਕੌਰ, ਅਜੀਤ ਸਿੰਘ, ਦਿਲਵੀਰ ਸਿੰਘ, ਮਨਦੀਪ ਸਿੰਘ, ਜਗਰਾਜ ਸਿੰਘ, ਮਹਿੰਦਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਵਰਿੰਦਰ ਕੁਮਾਰ, ਗੁਰਮੇਲ ਸਿੰਘ, ਤਰਲੋਕ ਸਿੰਘ, ਹਰਪਾਲ ਸਿੰਘ,ਦੇਵਇੰਦਰ ਸਿੰਘ, ਜਸਵਿੰਦਰ ਸਿੰਘ, ਹਾਜ਼ਰ ਰਹੇ।

Leave a Reply

Your email address will not be published. Required fields are marked *

error: Content is protected !!