Gee 98News

ਪੰਜਾਬ ਦਾ MBBS ਡਾਕਟਰ ਹਿਮਾਚਲ ਪੁਲਿਸ ਨੇ ਚਿੱਟਾ ਵੇਚਣ ਦੇ ਦੋਸ਼ਾਂ ਤਹਿਤ ਕੀਤਾ ਕਾਬੂ

ਚੰਡੀਗੜ੍ਹ,18 ਫਰਵਰੀ , Gee98 news service

-ਪੰਜਾਬ ‘ਚ ਨਸ਼ਾ ਤਸਕਰੀ ਨਾਲ ਜੁੜੀ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਹਿਮਾਚਲ ਪੁਲਿਸ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਐਮਬੀਬੀਐਸ ਡਾਕਟਰ ਨੂੰ ਹਿਮਾਚਲ ਵਿੱਚ ਚਿੱਟਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਬੈਜਨਾਥ ਪੁਲਿਸ ਨੇ ਕਾਂਗੜਾ ਜ਼ਿਲ੍ਹੇ ਵਿੱਚ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਵਿੱਚ ਪੰਜਾਬ ਦੇ ਮੋਗਾ ਤੋਂ ਇੱਕ ਐਮਬੀਬੀਐਸ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। 23 ਸਾਲਾ ਦੋਸ਼ੀ ਨੇ 2024 ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਸਥਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਤੋਂ ਆਪਣੀ ਡਾਕਟਰੇਟ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਇਸ ਸਮੇਂ ਪੰਜਾਬ ਵਿੱਚ ਸੇਵਾ ਨਿਭਾ ਰਿਹਾ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ 14 ਫਰਵਰੀ ਨੂੰ ਬੈਜਨਾਥ ਵਿੱਚ ਇੱਕ ਨੇਪਾਲੀ ਨੂੰ 6 ਗ੍ਰਾਮ ਚਿੱਟਾ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੋਗਾ ਦੇ ਇੱਕ ਰਿਕਸ਼ਾ ਚਾਲਕ ਨੇ ਉਸਨੂੰ ਇਹ ਨਸ਼ੀਲਾ ਪਦਾਰਥ ਸਪਲਾਈ ਕੀਤਾ ਸੀ। ਬੈਜਨਾਥ ਤੋਂ ਇੱਕ ਪੁਲਿਸ ਟੀਮ ਮੋਗਾ ਭੇਜੀ ਗਈ, ਜਿੱਥੇ ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਹੋਰ ਜਾਂਚ ਕਰਨ ‘ਤੇ ਪਤਾ ਲੱਗਾ ਕਿ ਮੋਗਾ ਦਾ ਇੱਕ ਡਾਕਟਰ ਚਿੱਟਾ ਦਾ ਮੁੱਖ ਸਪਲਾਇਰ ਹੈ ਅਤੇ ਤਿੰਨੋਂ ਮੁਲਜ਼ਮਾਂ ਨੂੰ ਬੈਜਨਾਥ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਬੈਜਨਾਥ ਅਨਿਲ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

error: Content is protected !!