ਚੰਡੀਗੜ੍ਹ, 20 ਜੁਲਾਈ, Gee98 news service
ਕੈਨੇਡਾ ਸਰਕਾਰ ਨੇ ਉਥੇ ਵਸੇ ਪ੍ਰਵਾਸੀਆਂ ਲਈ ਇੱਕ ਐਲਾਨ ਕੀਤਾ ਹੈ ਜਿਸ ਦਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਕੈਨੇਡਾ ਸਰਕਾਰ ਨੇ Parents and Grandparents Program (PGP) 2025 ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 28 ਜੁਲਾਈ 2025 ਤੋਂ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੇ ਮਾਪੇ ਜਾਂ ਦਾਦੇ-ਦਾਦੀਆਂ ਨੂੰ Sponsorship ਲਈ ਸੱਦਾ ਪੱਤਰ ਭੇਜਿਆ ਜਾਵੇਗਾ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕਨੇਡਾ (IRCC) ਅਨੁਸਾਰ, ਇਸ ਸਾਲ PGP ਪ੍ਰੋਗਰਾਮ ਰਾਹੀਂ 10,000 ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਰੱਖਿਆ ਗਿਆ ਹੈ। ਦੱਸ ਦਈਏ ਕਿ PGP ਪ੍ਰੋਗਰਾਮ ਉਹਨਾਂ ਕੈਨੇਡੀਆਨ ਨਾਗਰਿਕਾਂ, ਸਥਾਈ ਨਿਵਾਸੀਆਂ (PR ਹੋਲਡਰਜ਼) ਅਤੇ ਰਜਿਸਟਰਡ ਭਾਰਤੀਆਂ ਲਈ ਹੈ, ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਨੂੰ ਸਥਾਈ ਤੌਰ ‘ਤੇ ਕੈਨੇਡਾ ‘ਚ ਵਸਾਉਣਾ ਚਾਹੁੰਦੇ ਹਨ।