ਚੰਡੀਗੜ੍ਹ ,1 ਨਵੰਬਰ , Gee98 news service-
–ਅੱਜ 1 ਨਵੰਬਰ 2025 ਤੋਂ ਬੈਂਕਿੰਗ, ਟੈਕਸ ਪ੍ਰਣਾਲੀ ਅਤੇ ਆਧਾਰ ਕਾਰਡ ਵਰਗੇ ਸਰਕਾਰੀ ਦਸਤਾਵੇਜ਼ਾਂ ਨਾਲ ਸਬੰਧਤ ਨਵੇਂ ਨਿਯਮ ਲਾਗੂ ਹੋ ਰਹੇ ਹਨ ਜਿਨਾਂ ਦਾ ਆਮ ਲੋਕਾਂ ਦੀਆਂ ਜੇਬਾਂ ‘ਤੇ ਅਸਰ ਪਵੇਗਾ।
1. SBI ਕ੍ਰੈਡਿਟ ਕਾਰਡ ‘ਤੇ ਵਾਧੂ ਚਾਰਜ ਦੇਣਾ ਹੋਵੇਗਾ-
ਜੇਕਰ ਤੁਸੀਂ Paytm ਜਾਂ PhonePe ਵਰਗੇ ਡਿਜੀਟਲ ਵਾਲਿਟ ਵਿੱਚ ਆਪਣੇ SBI Credit Card ਤੋਂ ₹1,000 ਤੋਂ ਵੱਧ ਦੀ ਰਕਮ ਲੋਡ (load) ਕਰਦੇ ਹੋ, ਤਾਂ ਉਸ ‘ਤੇ 1% ਦਾ ਵਾਧੂ ਚਾਰਜ ਲੱਗੇਗਾ। ਇਸੇ ਤਰ੍ਹਾਂ ਸਕੂਲ ਜਾਂ ਕਾਲਜ ਦੀ ਫੀਸ ਦਾ ਭੁਗਤਾਨ ਜੇਕਰ ਤੀਜੀ-ਧਿਰ ਐਪਸ ਜਿਵੇਂ CRED ਜਾਂ MobiKwik ਰਾਹੀਂ ਕੀਤਾ ਜਾਂਦਾ ਹੈ, ਤਾਂ ਉਸ ‘ਤੇ ਵੀ 1% ਦਾ ਵਾਧੂ ਚਾਰਜ ਵਸੂਲਿਆ ਜਾਵੇਗਾ।
2. ਆਧਾਰ ਕਾਰਡ ਅੱਪਡੇਟ ਮਹਿੰਗਾ ਹੋਵੇਗਾ-
UIDAI ਨੇ ਆਧਾਰ ਕਾਰਡ ਅੱਪਡੇਟ ਨੂੰ ਲੈ ਕੇ ਫੀਸਾਂ ਵਿੱਚ ਵੱਡਾ ਬਦਲਾਅ ਕੀਤਾ ਹੈ, ਜੋ 1 ਨਵੰਬਰ ਤੋਂ ਲਾਗੂ ਹੋਵੇਗਾ ਜਿਸ ਤਹਿਤ ਬੱਚਿਆਂ ਦਾ ਬਾਇਓਮੀਟ੍ਰਿਕ ਅੱਪਡੇਟ ਅਗਲੇ ਇੱਕ ਸਾਲ ਤੱਕ ਪੂਰੀ ਤਰ੍ਹਾਂ ਮੁਫ਼ਤ ਰਹੇਗਾ ਪ੍ਰੰਤੂ ਵੱਡਿਆਂ ਲਈ ਨਾਮ, ਪਤਾ, ਜਨਮ ਮਿਤੀ ਜਾਂ ਮੋਬਾਈਲ ਨੰਬਰ ਵਰਗੇ ਡੈਮੋਗ੍ਰਾਫਿਕ ਅੱਪਡੇਟ ਲਈ ₹75 ਫੀਸ ਲੱਗੇਗੀ। ਇਸੇ ਤਰ੍ਹਾਂ ਫਿੰਗਰਪ੍ਰਿੰਟ ਜਾਂ ਆਈਰਿਸ ਸਕੈਨ ਵਰਗੇ ਬਾਇਓਮੀਟ੍ਰਿਕ ਅੱਪਡੇਟ ਲਈ ₹125 ਚਾਰਜ ਦੇਣਾ ਹੋਵੇਗਾ। ਆਧਾਰ ਕਾਰਡ ਅਪਡੇਟ ਸਬੰਧੀ ਇਕ ਨਵੰਬਰ ਤੋਂ ਵੱਡੀ ਤਬਦੀਲੀ ਅਨੁਸਾਰ ਹੁਣ ਤੁਸੀਂ ਕੁਝ ਬੁਨਿਆਦੀ ਵੇਰਵੇ (ਜਿਵੇਂ ਨਾਮ, ਜਨਮ ਮਿਤੀ ਜਾਂ ਪਤਾ) ਬਿਨਾਂ ਕੋਈ ਦਸਤਾਵੇਜ਼ ਅਪਲੋਡ ਕੀਤੇ ਵੀ ਅੱਪਡੇਟ ਕਰ ਸਕੋਗੇ।
3. GST ‘ਚ ਵੱਡਾ ਫੇਰਬਦਲ-
ਸਰਕਾਰ GST ਢਾਂਚੇ ਨੂੰ ਸਰਲ ਬਣਾਉਂਦਿਆਂ ਵੱਡਾ ਫੇਰਬਦਲ ਕਰ ਰਹੀ ਹੈ, ਜਿਸ ਵਿੱਚ ਹੁਣ 40% ਦਾ ਨਵਾਂ ਸਲੈਬ ਸ਼ੁਰੂ ਕੀਤਾ ਗਿਆ ਹੈ ਅਤੇ 12% ਅਤੇ 28% ਦੀਆਂ ਪੁਰਾਣੀਆਂ ਸਲੈਬਾਂ ਖਤਮ ਕਰ ਦਿੱਤੀਆਂ ਗਈਆਂ। ਲਗਜ਼ਰੀ (Luxury) ਅਤੇ ਹਾਨੀਕਾਰਕ ਵਸਤੂਆਂ (Sin Goods) ‘ਤੇ ਹੁਣ 40% ਤੱਕ ਦਾ ਇੱਕ ਨਵਾਂ GST ਸਲੈਬ ਲਗਾਇਆ ਜਾਵੇਗਾ।
4. ਬੈਂਕ ਖਾਤੇ ਵਿੱਚ ਨਾਮਜ਼ਦਗੀ ਸਬੰਧੀ ਵੱਡੀ ਤਬਦੀਲੀ
ਬੈਂਕ ਖਾਤੇ ਵਿੱਚ ਕਿਸੇ ਨੂੰ ਨਾਮਜ਼ਦ ਕਰਨ ਸਬੰਧੀ ਵੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਿਸ ਤਹਿਤ ਹੁਣ ਇੱਕ ਬੈਂਕ ਖਾਤੇ,ਲਾਕਰ ਜਾਂ ਸੇਫ ਕਸਟਡੀ ਲਈ ਵੱਧ ਤੋਂ ਵੱਧ ਚਾਰ ਨਾਮਜ਼ਦ ਵਿਅਕਤੀ (four nominees) ਬਣਾਏ ਜਾ ਸਕਣਗੇ। ਇਸ ਤੋਂ ਇਲਾਵਾ ਬੈਂਕ ਖਾਤੇ ਵਿੱਚ ਨਾਮਜ਼ਦ (nominee) ਜੋੜਨ ਜਾਂ ਬਦਲਣ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਵੱਧ ਆਸਾਨ ਅਤੇ ਆਨਲਾਈਨ (online) ਕਰ ਦਿੱਤਾ ਗਿਆ ਹੈ।
5. ਕੇਂਦਰੀ ਕਰਮਚਾਰੀਆਂ (NPS to UPS) ਨੂੰ ਮਿਲੀ 30 ਨਵੰਬਰ ਤੱਕ ਦੀ ਮੋਹਲਤ :
ਕੇਂਦਰੀ ਕਰਮਚਾਰੀਆਂ ਲਈ ਇਹ ਰਾਹਤ ਭਰੀ ਖ਼ਬਰ ਹੈ। ਜੋ ਕਰਮਚਾਰੀ ਨੈਸ਼ਨਲ ਪੈਨਸ਼ਨ ਸਿਸਟਮ NPS ਤੋਂ UPS) ਵਿੱਚ ਸ਼ਿਫਟ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ 30 ਨਵੰਬਰ ਤੱਕ ਦਾ ਵਾਧੂ ਸਮਾਂ ਦਿੱਤਾ ਗਿਆ ਹੈ।
ਇਸ ਵਾਧੂ ਸਮੇਂ ਨਾਲ ਕਰਮਚਾਰੀਆਂ ਨੂੰ ਆਪਣੇ ਵਿਕਲਪਾਂ ਦੀ ਸਮੀਖਿਆ ਕਰਨ ਅਤੇ ਯੋਜਨਾ ਬਣਾਉਣ ਦਾ ਹੋਰ ਮੌਕਾ ਮਿਲੇਗਾ।










