Skip to main content

Gee 98News

ਪੰਜਾਬ ‘ਚ ਇਮਾਰਤ ਨਿਰਮਾਣ ਸਬੰਧੀ ਨਿਯਮ ਬਦਲੇ….ਘਰ, ਦੁਕਾਨ ਮਾਲਜ਼, ਪਾਰਕਿੰਗ, ਸੋਲਰ ਪੈਨਲ ਸੰਬੰਧੀ ਨਵੇਂ ਨਿਯਮ ਲਾਗੂ

ਚੰਡੀਗੜ੍ਹ, 9 ਸਤੰਬਰ, Gee98 news service-

ਪੰਜਾਬ ‘ਚ ਨਵੀਆਂ ਇਮਾਰਤਾਂ ਦੀ ਉਸਾਰੀ ਸਬੰਧੀ ਨਿਯਮ ਬਦਲ ਦਿੱਤੇ ਗਏ ਹਨ ਇਹਨਾਂ ਨਵੇਂ ਨਿਯਮਾਂ ਅਨੁਸਾਰ ਹੁਣ ਨਵੀਆਂ ਇਮਾਰਤਾਂ ਬਣਾਉਂਦੇ ਸਮੇਂ ਉੱਚੀਆਂ ਇਮਾਰਤਾਂ ਦੀਆਂ ਨਿਕਾਸੀ ਪੌੜੀਆਂ, ਪਾਰਕਿੰਗ, ਇਮਾਰਤਾਂ ਉੱਪਰ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਸਬੰਧੀ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਇਨਾਂ ਨਵੇਂ ਨਿਯਮਾਂ ਤਹਿਤ ਘਰ, ਦੁਕਾਨ ਅਤੇ ਗ਼ੈਰ ਰਿਹਾਇਸ਼ੀ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸ਼ਹਿਰੀ ਨਿਯੋਜਨ ਅਤੇ ਬਿਲਡਿੰਗ (ਸੋਧ) ਨਿਯਮ 2026 ਲਾਗੂ ਕਰ ਦਿੱਤੇ ਹਨ।
ਇਮਾਰਤਾਂ ਬਣਾਉਣ ਸਮੇਂ ਹੁਣ ਕਿਹੜੀਆਂ ਗੱਲਾਂ ਦਾ ਰੱਖਣਾ ਪਵੇਗਾ ਖ਼ਿਆਲ
ਪੰਜਾਬ ਸਰਕਾਰ ਵੱਲੋਂ ਇਮਾਰਤਾਂ ਬਣਾਉਣ ਸਬੰਧੀ ਨਿਯਮਾਂ ਅਨੁਸਾਰ ਜੇਕਰ ਇਮਾਰਤ ਦੀ ਉਚਾਈ 21 ਮੀਟਰ (6-7 ਮੰਜ਼ਿਲਾਂ) ਤੋਂ ਵਧੇਰੇ ਉੱਚੀ ਹੈ ਤਾਂ ਪੌੜੀਆਂ ਨੂੰ fire exit ਦੇ ਸਿਧਾਂਤਾਂ ਅਨੁਸਾਰ ਬਣਾਉਣਾ ਪਵੇਗਾ ਤਾਂ ਜੋ ਪੌੜੀਆਂ ਅੱਗ ਲੱਗਣ ਦੀ ਸੂਰਤ ਵਿੱਚ ਐਮਰਜੈਂਸੀ ਨਿਕਾਸੀ ਦੇ ਤੌਰ ‘ਤੇ ਵਰਤੀਆਂ ਜਾ ਸਕਦੀਆਂ ਹੋਣ ਅਤੇ ਪੌੜੀਆਂ ਵਾਲੇ ਖੇਤਰ ‘ਚ ਅੱਗ ਦਾ ਸੇਕ ਨਹੀਂ ਪੁੱਜਣਾ ਚਾਹੀਦਾ ਤਾਂ ਜੋ ਲੋਕ ਐਮਰਜੈਂਸੀ ਹਾਲਾਤਾਂ ‘ਚ ਬਿਨਾਂ ਕਿਸੇ ਨੁਕਸਾਨ ਤੋਂ ਸੁਰੱਖਿਅਤ ਹੇਠਾਂ ਉੱਤਰ ਸਕਣ। ਇਸੇ ਤਰ੍ਹਾਂ ਬਿਜਲੀ ਦੀਆਂ ਲਾਈਨਾਂ ਸਬੰਧੀ ਵੀ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਜੇਕਰ ਪਲਾਟ ਉਪਰੋਂ ਘੱਟ ਵੋਲਟੇਜ ਕਰੰਟ ਵਾਲੀ ਬਿਜਲੀ ਲਾਈਨ ਲੰਘ ਰਹੀ ਹੈ ਤਾਂ ਛੱਤ ਅਤੇ ਲਾਈਨ ਦੇ ਵਿਚਕਾਰ ਘੱਟੋ ਘੱਟ 2.5 ਲੀਟਰ ਦਾ ਫਾਸਲਾ ਜ਼ਰੂਰੀ ਹੋਵੇਗਾ। ਜੇਕਰ ਬਿਜਲੀ ਦੀ ਲਾਈਨ ਹਾਈ ਵੋਲਟੇਜ ਲਾਈਨ ਹੈ ਤਾਂ ਇਹ ਫਾਸਲਾ 3.7 ਤੋਂ ਲੈ ਕੇ 12.4 ਮੀਟਰ ਤੱਕ ਜ਼ਰੂਰੀ ਹੋਵੇਗਾ। ਜੇਕਰ ਪਲਾਟ ਵਿੱਚੋਂ ਬਿਜਲੀ ਦੀ ਓਵਰਲੋਡ ਲਾਈਨ ਲੰਘ ਰਹੀ ਹੈ ਤਾਂ ਅਜਿਹੀ ਲਾਈਨ ਦੇ ਹੇਠਾਂ ਕਿਸੇ ਵੀ ਤਰ੍ਹਾਂ ਦੀ ਇਮਾਰਤ ਦਾ ਨਿਰਮਾਣ ਨਹੀਂ ਕੀਤਾ ਜਾ ਸਕੇਗਾ। ਨਵੇਂ ਨਿਯਮਾਂ ਅਨੁਸਾਰ ਕਾਰੋਬਾਰੀ ਬੂਥ, ਦੁਕਾਨ ਅਤੇ SCO ਵਿੱਚ ਫਰਸ਼ ਤੋਂ ਛੱਤ ਤੱਕ ਦੀ ਉਚਾਈ ਘੱਟੋ ਘੱਟ ਪੰਜ ਮੀਟਰ ਤੱਕ ਰੱਖੀ ਜਾ ਸਕੇਗੀ।

                                                ਸਰਕਾਰ ਵੱਲੋਂ ਇਮਾਰਤਾਂ ਦੀ ਉਸਾਰੀ ਸਬੰਧੀ ਲਾਗੂ ਕੀਤੇ ਨਵੇਂ ਨਿਯਮਾਂ ਤਹਿਤ ਹੁਣ ਛੱਤ ਉੱਪਰ ਸੋਲਰ ਪੈਨਲ ਲਗਾਉਣ ਸਬੰਧੀ ਰਾਹਤ ਦਿੱਤੀ ਗਈ ਹੈ ਭਾਵ ਕਿ ਹੁਣ ਸੋਲਰ ਪੈਨਲ ਲਵਾਉਣ ਵਾਲੇ ਢਾਂਚੇ ਵੀ ਉਚਾਈ ਨੂੰ ਇਮਾਰਤ ਵੀ ਕੁੱਲ ਉਚਾਈ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਛੱਤ ਉੱਪਰ ਵੱਧ ਤੋਂ ਵੱਧ 9 ਫੁੱਟ ਦੀ ਉਚਾਈ ਤੱਕ ਟਾਇਲਟ ਦੀ ਉਸਾਰੀ ਕੀਤੀ ਜਾ ਸਕੇਗੀ ਅਤੇ ਇਸ ਉਚਾਈ ਨੂੰ ਵੀ ਇਮਾਰਤ ਦੀ ਕੁੱਲ ਉਚਾਈ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਇਮਾਰਤ ਬਣਾਉਣ ਸਬੰਧੀ ਨਵੇਂ ਨਿਯਮਾਂ ਤਹਿਤ ਹੁਣ ਉੱਚੀਆਂ ਇਮਾਰਤਾਂ ਵਿੱਚ ਲੱਗੀ ਲਿਫਟ ਨੂੰ ਗਰਾਊਂਡ ਫਲੋਰ ਤੋਂ ਲੈ ਕੇ ਛੱਤ ਤੱਕ ਲਿਜਾਣ ਦੀ ਇਜਾਜ਼ਤ ਹੋਵੇਗੀ। ਲਿਫਟ ਦਾ ਨਿਰਮਾਣ ਨੈਸ਼ਨਲ ਬਿਲਡਿੰਗ ਕੋਡ 2016 ਅਤੇ ਲਿਫਟ ਬਣਾਉਣ ਸਬੰਧੀ ਸੰਬੰਧਿਤ ਨਿਯਮਾਂ ਅਨੁਸਾਰ ਕਰਨਾ ਹੋਵੇਗਾ। ਲਿਫਟ ਦੀ ਜਾਂਚ ਸਬੰਧੀ ਸਰਟੀਫਿਕੇਸ਼ਨ ਪੰਜਾਬ ਦੇ ਚੀਫ਼ ਇਲੈਕਟਰੀਕਲ ਅਫ਼ਸਰ ਤੋਂ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ‌ ਪੰਜਾਬ ਸਰਕਾਰ ਵੱਲੋਂ ਵੱਡੀਆਂ ਇਮਾਰਤਾਂ ‘ਚ ਕਾਰ ਪਾਰਕਿੰਗ,ਗੇਮ ਕੰਪਲੈਕਸ ਅਤੇ ਇੰਡੋਰ ਗੇਮਜ਼ ਦੇ ਸਬੰਧੀ ਵੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਧਿਆਨ ਰਹੇ ਕਿ ਇਮਾਰਤ ਨਿਰਮਾਣ ਸਬੰਧੀ ਨਵੇਂ ਨਿਯਮਾਂ ਦਾ ਪੰਜਾਬ ਦੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ 7 ਸਤੰਬਰ 2026 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Gee98 Ads
error: Content is protected !!