Skip to main content

Gee 98News

ਵਾਲ-ਵਾਲ ਬਚੇ ਪੰਜਾਬੀ ਗਾਇਕ ਐਮੀ ਵਿਰਕ…ਕਾਰ ‘ਤੇ ਹੋਈ ਤਾਬੜ ਤੋੜ ਫਾਇਰਿੰਗ…!

ਚੰਡੀਗੜ੍ਹ, 9 ਸਤੰਬਰ, Gee98 News service-

-ਪੰਜਾਬੀ ਗਾਇਕ ਅਤੇ ਐਕਟਰ ਐਮੀ ਵਿਰਕ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਵਕਤ ਕਰੀਬ 11 ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕਾਰ ‘ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਅਤੇ ਫਰਾਰ ਹੋ ਗਏ। ‌ ਸੂਤਰਾਂ ਅਨੁਸਾਰ ਇਹ “ਰੋਇਲ ਰਾਇਸ” ਕਾਰ ਐਮੀ ਵਿਰਕ ਦੀ ਹੈ ਅਤੇ ਇਸ ਵਿੱਚ ਘਟਨਾ ਵੇਲੇ ਖੁਦ ਐਮੀ ਵਿਰਕ ਆਪਣੇ ਮਿੱਤਰਾਂ ਸਮੇਤ ਸਵਾਰ ਸਨ। ਜਾਣਕਾਰੀ ਅਨੁਸਾਰ ਐਮੀ ਵਿਰਕ ਇੱਕ ਸ਼ੋਅ ਖ਼ਤਮ ਕਰਕੇ ਵਾਪਸ ਜਾ ਰਹੇ ਸਨ ਅਤੇ ਜਿਉਂ ਹੀ ਉਹ ਆਪਣੀ ਕਾਰ ‘ਚ ਸਵਾਰ ਹੋ ਕੇ ਬਾਹਰ ਨਿਕਲੇ ਤਾਂ ਅਣਪਛਾਤੇ ਵਿਅਕਤੀਆਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਪ੍ਰੰਤੂ ਜਿਸ ਕਾਰ ਵਿੱਚ ਐਮੀ ਵਿਰਕ ਸਵਾਰ ਸਨ ਉਹ ਰੋਇਲ ਰਾਇਸ ਹੋਣ ਦੇ ਕਾਰਨ ਗੋਲੀਆਂਕਾਰ ਦੀ ਬਾਡੀ ਦੇ ਆਰ ਪਾਰ ਨਹੀਂ ਹੋ ਸਕੀਆਂ। ਘਟਨਾ ਤੋਂ ਬਾਅਦ ਇਹ ਖ਼ਬਰਾਂ ਆ ਰਹੀਆਂ ਸਨ ਕਿ ਇੱਕ ਕਾਰ ‘ਤੇ ਫਾਇਰਿੰਗ ਹੋ ਰਹੀ ਹੋਈ ਹੈ ਪ੍ਰੰਤੂ ਬਾਅਦ ਵਿੱਚ ਸ਼ੋਅ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਇਸ ਕਾਰ ਵਿੱਚ ਐਮੀ ਵਿਰਕ ਸਵਾਰ ਸਨ। ਪੰਜਾਬੀ ਗਾਇਕ ਐਮੀ ਵਿਰਕ ਦੀ ਗੱਡੀ ‘ਤੇ ਫਾਇਰਿੰਗ ਨਾਲ ਜੁੜਿਆ ਇੱਕ ਪੱਖ ਵੀ ਸਾਹਮਣੇ ਆ ਰਿਹਾ ਹੈ ਕਿ ਜਿਸ ਵੇਲੇ ਗੱਡੀ ‘ਤੇ ਫਾਇਰਿੰਗ ਹੋਈ ਉਸ ਵੇਲੇ ਗੱਡੀ ‘ਚ ਐਮੀ ਵਿਰਕ ਦੇ ਨਾਲ ਇੱਕ ਅਜਿਹਾ ਵਿਅਕਤੀ ਵੀ ਸਵਾਰ ਸੀ ਜਿਸ ਉੱਪਰ ਪਹਿਲਾਂ ਵੀ ਤਿੰਨ ਵਾਰੀ ਜਾਨਲੇਵਾ ਹਮਲਾ ਹੋ ਚੁੱਕਾ ਹੈ। ਸੂਤਰਾਂ ਅਨੁਸਾਰ ਜਿਸ ਜਗ੍ਹਾ ਐਮੀ ਵਿਰਕ ਦੀ ਗੱਡੀ ‘ਤੇ ਫਾਇਰਿੰਗ ਕੀਤੀ ਗਈ ਉਸ ਤੋਂ ਲੱਗਭੱਗ ਪੰਜ ਕਿਲੋਮੀਟਰ ਦੂਰ ਇੱਕ ਹੋਰ SUV ਗੱਡੀ ਨੂੰ ਅੱਗ ਲਗਾ ਕੇ ਸਾੜਨ ਦੀ ਵਾਰਦਾਤ ਵੀ ਸਾਹਮਣੇ ਆਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਨੇ ਇਸੇ ਸਾੜੀ ਗਈ ਕਾਰ ਦਾ ਇਸਤੇਮਾਲ ਕੀਤਾ ਹੋਵੇਗਾ ਜਿਨਾਂ ਨੇ ਸਬੂਤ ਮਿਟਾਉਣ ਦੀ ਖ਼ਾਤਰ ਗੱਡੀ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਲਈ ਹੁਣ ਸਬੂਤ ਜਟਾਉਣਾ ਹੋਰ ਚੁਣੌਤੀਪੂਰਨ ਬਣ ਗਿਆ ਹੈ। ਇਸ ਘਟਨਾ ਤੋਂ ਬਾਅਦ ਕੈਨੇਡਾ ‘ਚ ਵਸੇ ਪੰਜਾਬੀ ਕਲਾਕਾਰਾਂ ਅਤੇ ਕੈਨੇਡਾ ‘ਚ ਪੰਜਾਬੀ ਕਲਾਕਾਰਾਂ ਦੇ ਸਮਾਗਮਾਂ ਮੌਕੇ ਉਹਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਅਨੇਕਾਂ ਸਵਾਲ ਖੜੇ ਹੋਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ‘ਚ ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਵੀ ਕਾਰ ‘ਤੇ ਵੀ ਫਾਇਰਿੰਗ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਵੀ ਫਾਇਰਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ, ਪ੍ਰਸਿੱਧ ਗਾਇਕ ਪ੍ਰੇਮ ਢਿੱਲੋਂ,ਤੇਜੀ ਕਾਹਲੋ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।

error: Content is protected !!