ਬਰਨਾਲਾ 8 ਮਾਰਚ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਸ਼ਹਿਰ ਦੀ ਬੁੱਕਲ ਚ ਵੱਸੇ ਇਕ ਨਿੱਕੇ ਜਿਹੇ ਪਿੰਡ ਧਨੌਲਾ ਖੁਰਦ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀ ਰੋਹਨਪ੍ਰੀਤ ਸਿੰਘ ਨੇ ਆਲ ਇੰਡੀਆ ਸੈਨਿਕ ਸਕੂਲ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ ਹੈ।ਸਕੂਲ ਮੁਖੀ ਹਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਹਨਤੀ ਸਟਾਫ ਸਦਕਾ ਸਕੂਲ ਦੇ ਵਿਦਿਆਰਥੀ ਰੋਹਨਪ੍ਰੀਤ ਸਿੰਘ ਨੇ ਪਿਛਲੇ ਦਿਨੀ ਘੋਸ਼ਿਤ ਹੋਏ ਆਲ ਇੰਡੀਆ ਸੈਨਿਕ ਸਕੂਲ ਦਾਖਲੇ ਦੀ ਮਕਾਬਲਾ ਪ੍ਰੀਖਿਆ ਨੂੰ ਪਾਸ ਕਰ ਕੇ ਆਪਣੇ ਮਾਪਿਆਂ ਅਤੇ ਪੂਰੇ ਪਿੰਡ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਵਾਇਆ ਹੈ। ਵਿਦਿਆਰਥੀ ਨੇ ਸੈਨਿਕ ਸਕੂਲ ਕਪੂਰਥਲਾ ਵਿੱਚ ਨੌਵੀਂ ਜਮਾਤ ਵਿੱਚ ਦਾਖਲੇ ਲਈ ਜਨਵਰੀ 2022 ਵਿੱਚ ਪਟਿਆਲਾ ਵਿਖੇ ਟੈਸਟ ਦਿੱਤਾ ਸੀ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਸੀ । ਉਨ੍ਹਾਂ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਅਰਥੀ ਦੀ ਲਗਨ ਅਤੇ ਸਕੂਲ ਦੇ ਮਿਹਨਤੀ ਸਟਾਫ ਕਾਰਨ ਵਿਦਿਆਰਥੀ ਨੇ ਇਹ ਵਿਸ਼ੇਸ ਉਪਲੱਬਧੀ ਹਾਸਲ ਕੀਤੀ ਹੈ।ਜਮਾਤ ਇੰਚਾਰਜ ਮੈਡਮ ਜਗਜੀਤ ਕੌਰ, ਪਾਇਲ ਗਰਗ,ਗੁਰਜੀਤ ਕੌਰ,ਮਲਕੀਤ ਸਿੰਘ, ਸੁਖਵਿੰਦਰ ਕੌਰ ਸਕੂਲ ਸਟਾਫ ਨੇ ਕਿਹਾ ਕਿ ਸਰਕਾਰੀ ਸਕੂਲ ਕਰੋਨਾ ਕਾਲ ਦੌਰਾਨ ਵੀ ਆਨ ਲਾਈਨ ਪੜਾਈ ਨਾਲ ਵਿਦਿਆਰਥੀ ਨਾਲ ਜੁੜੇ ਰਹੇ ਹਨ।
ਸਕੂਲ ਇੰਚਾਰਜ ਹਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਬਹੁਤ ਸਾਰੀਆਂ ਮੁਕਾਬਲੇ ਦੀ ਪ੍ਰੀਖਿਆਵਾਂ ਨੂੰ ਸਫਲਤਾ ਪੂਰਵਕ ਪਾਸ ਕਰਕੇ ਸਕੂਲ ਦਾ ਨਾਂ ਚਮਕਾ ਚੁੱਕੇ ਹਨ ਅਤੇ ਹਰ ਸਾਲ ਇਸ ਸਕੂਲ ਦੇ ਵਿਦਿਆਰਥੀ ਐਨ.ਐਮ.ਐਮ.ਐਸ. ਅਤੇ ਪੀ.ਐਸ.ਟੀ.ਐਸ.ਈ. ਆਦਿ ਮੁਸ਼ਕਿਲ ਪ੍ਰਖਿਆਵਾਂ ਨੂੰ ਪਾਸ ਕਰਦੇ ਹਨ ਅਤੇ ਅੱਜ ਦੀ ਇਹ ਉੱਪਲਬਧੀ ਸਕੂਲ ਲਈ ਇੱਕ ਹੋਰ ਮੀਲ ਪੱਥਰ ਸਾਬਿਤ ਹੋਈ ਹੈ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਜਗਜੀਤ ਕੌਰ,ਪਾਇਲ ਗਰਗ, ਕਾਲਾ ਸਿੰਘ,ਰਾਜ ਕੁਮਾਰ, ਸੁਖਵਿੰਦਰ ਕੌਰ,ਗੁਰਜੀਤ ਕੌਰ, ਸੰਦੀਪ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜਵਿੰਦਰ ਕੌਰ ਅਤੇ ਐਲੀਮੈਂਟਰੀ ਸਰਬਜੀਤ ਸਿੰਘ ਤੂਰ ਨੇ ਸਮੁੱਚੇ ਸਕੂਲ ਸਟਾਫ ਅਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ
