Skip to main content

Gee 98News

ਚੰਡੀਗੜ੍ਹ ‘ਚ ਸ਼ਰਾਬ ਹੋਵੇਗੀ ਮਹਿੰਗੀ…ਨਵੀਂ ਐਕਸਾਈਜ਼ ਪਾਲਿਸੀ ਪਾਸ

ਬਰਨਾਲਾ 5 ਮਾਰਚ (ਜ਼ੀ98 ਨਿਊਜ਼)-ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਐਕਸਾਈਜ਼ ਪਾਲਿਸੀ ਅਨੁਸਾਰ ਹੁਣ ਚੰਡੀਗਡ਼੍ਹ ਵਿੱਚ ਪਿਆਕੜਾਂ ਦੀਆਂ ਜੇਬ੍ਹਾਂ ਥੋੜ੍ਹੀਆਂ ਹੋਰ ਢਿੱਲੀਆਂ ਹੋਣਗੀਆਂ। ਬੀਤੇ ਦਿਨ ਪਾਸ ਕੀਤੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਐਕਸਾਈਜ਼ ਨੀਤੀ ਅਨੁਸਾਰ ਹੁਣ ਪ੍ਰਸ਼ਾਸਨ ਨੇ ਐਕਸਾਈਜ਼ ਡਿਊਟੀ 5.5 ਫ਼ੀਸਦੀ ਵਧਾਉਣ ਦਾ ਫ਼ੈਸਲਾ ਲੈ ਲਿਆ ਹੈ। ਇਸਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ e-ਵਹੀਕਲ ਪਾਲਿਸੀ ਤਹਿਤ ਸ਼ਰਾਬ ਉਪਰ e-ਵਹੀਕਲ ਸੈੱਸ ਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ਅੰਦਰ ਪ੍ਰਤੀ ਬੋਤਲ ਵੱਖ ਵੱਖ ਬਰਾਂਡਾਂ ਦੀ ਸ਼ਰਾਬ 2 ਰੁਪਏ ਤੋਂ 40 ਰੁਪਏ ਤੱਕ ਮਹਿੰਗੀ ਹੋ ਸਕਦੀ ਹੈ।

error: Content is protected !!