ਬਰਨਾਲਾ, 17 ਮਈ :-
ਸ਼੍ਰੀਮਤੀ ਪ੍ਰੀਤੀ ਚਾਵਲਾ, ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਪੰਜਾਬ ਨੇ ਜ਼ਿਲਾ ਬਰਨਾਲਾ ਦਾ ਦੌਰਾ ਕੀਤਾ ਜਿੱਥੇ ਉਨਾਂ ਨੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਰਾਸ਼ਨ ਡਿਪੂਆਂ ਦੀ ਚੈਕਿੰਗ ਕੀਤੀ. ਸ਼੍ਰੀਮਤੀ ਚਾਵਲਾ ਨੇ ਸਰਕਾਰੀ ਸਕੂਲ ਜੁਮਲਾ ਮਾਲਕਨ ਅਤੇ ਸਰਕਾਰੀ ਸਕੂਲ ਸੈਦੋ ਪੱਤੀ ਦਾ ਦੌਰਾ ਕੀਤਾ. ਇਨਾਂ ਦੋਨੋਂ ਸਕੂਲਾਂ ਚ ਉਹਨਾ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਤਹਿਤ ਦਿੱਤਾ ਜਾਣ ਵਾਲਾ ਖਾਣਾ ਵੇਖਿਆ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਸ਼੍ਰੀਮਤੀ ਚਾਵਲਾ ਨੇ ਇਨਾਂ ਦੋਨੋਂ ਸਕੂਲਾਂ ਚ ਚੱਲ ਰਹੇ ਆਂਗਨਵਾੜੀ ਕੇਂਦਰਾਂ ਦੀ ਵੀ ਸਮੀਖਿਆ ਕੀਤੀ ਅਤੇ ਤਸੱਲੀਬਖਸ਼ ਕੰਮ ਮਿਲਣ ਉੱਤੇ ਉਨਾਂ ਵਿਭਾਗਾਂ ਦੀ ਸ਼ਲਾਘਾ ਕੀਤੀ। ਸ੍ਰੀਮਤੀ ਚਾਵਲਾ ਨੇ ਬਰਨਾਲਾ ਸਹਿਰ ਚ ਸਥਿਤ ਦੋ ਡੀਪੂ ਹੋਲਡਰਾਂ ਦੀ ਵੀ ਚੈਕਿੰਗ ਕੀਤੀ। ਉਨਾਂ ਸੰਧੂ ਪੱਤੀ ਵਿਖੇ ਅਤੇ ਰਾਮਗੜੀਆ ਰੋਡ ਵਿਖੇ ਸਥਿਤ ਡੀਪੂਆਂ ਦੀ ਚੈਕਿੰਗ ਕੀਤੀ। ਡੀਪੂ ਹੋਲਡਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਦੁਕਾਨ ਦੇ ਬਾਹਰ ਬੋਰਡ ਉੱਤੇ ਦੁਕਾਨ ਦੀ ਲੋਕੇਸ਼ਨ, ਉਸ ਦੀ ਭੰਡਾਰਣ ਸਮੱਰਥਾ ਆਦਿ ਬਾਰੇ ਸਾਰੀ ਜਾਣਕਾਰੀ ਲਿਖ ਕੇ ਲਗਾਉਣ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਪ੍ਰਸਾਸਨ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਸ਼੍ਰੀਮਤੀ ਚਾਵਲਾ ਨੇ ਨਿਰਦੇਸ਼ ਦਿੱਤੇ ਕਿ ਆਂਗਨਵਾੜੀਆਂ ਅਤੇ ਸਕੂਲਾਂ ਚ ਚੱਲਦੇ ਮਿਡ-ਡੇ-ਮੀਲ ਦਾ ਖਾਸ ਖਿਆਲ ਰੱਖਿਆ ਜਾਵੇ ਕਿਉ ਕਿ ਉਹ ਗਰੀਬ ਨੂੰ ਪੌਸ਼ਟਿਕ ਭੋਜਨ ਦੇਣ ਦਾ ਸੱਭ ਤੋ ਵਧੀਆ ਤਰੀਕਾ ਹੈ। ਉਹਨਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਸਾਰੀਆਂ ਪ੍ਰਮੁੱਖ ਸਕੀਮਾਂ, 2 ਰਪਏ ਪ੍ਰਤੀ ਕਿਲੋ ਕਣਕ ਦੀ ਵੰਡ, ਮਿਡ ਡੇ ਮੀਲ ਸਕੀਮ ਅਤੇ ਆਂਗਨਵਾੜੀ ਕੇਂਦਰਾਂ ਰਾਹੀਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਭੋਜਨ ਦੀ ਵੰਡ ਅਤੇ ਖਾਧ ਸੁਰੱਖਿਆ ਐਕਟ ਆਦਿ ਨਾਲ ਸਬੰਧਿਤ ਕੰਮ ਕਾਜ ਦੀ ਸਮੀਖਿਆ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ, ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀਮਤੀ ਮੀਨਾਕਸ਼ੀ, ਜ਼ਿਲਾ ਸਿੱਖਿਆ ਅਫ਼ਸਰ (ਸੈ) ਸ੍ਰੀ ਸਰਬਜੀਤ ਸਿੰਘ ਤੂਰ, ਜ਼ਿਲਾ ਪ੍ਰੋਗਰਾਮ ਅਫਸਰ ਸ਼੍ਰੀ ਕੁਲਵਿੰਦਰ ਸਿੰਘ, ਸੀ. ਡੀ. ਪੀ. ਓ ਰਤਿੰਦਰ ਕੌਰ, ਸਹਾਇਕ ਫੂਡ ਸਕਿਊਰਿਟੀ ਅਫਸਰ ਸ੍ਰੀ ਪ੍ਰਦੀਪ, ਫੂਡ ਇੰਸਪੈਕਟਰ ਸ੍ਰੀ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
