ਬਰਨਾਲਾ 12 ਦਸੰਬਰ (ਨਿਰਮਲ ਸਿੰਘ ਪੰਡੋਰੀ)-
ਸਿੱਖਿਆ ਵਿਭਾਗ ਪੰਜਾਬ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਈਆ ਗਈਆਂ ਪੰਜਾਬ ਪੱਧਰੀ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ 5 ਖਿਡਾਰੀਆਂ ਸਗਨਦੀਪ ਸਿੰਘ ਅਤੇ ਪ੍ਰਭਜੋਤ ਕੌਰ ਸ਼ਤਰੰਜ ਗੁਰਨੂਰ ਸਿੰਘ ਤੱਗੜ ਬੈਡਮਿੰਟਨ ਹਰਕੀਰਤ ਸਿੰਘ ਗਤਕਾ ਸੁਮਨਦੀਪ ਕੌਰ ਰੱਸੀ ਟੱਪਣਾ ਜੋਗਿੰਗ ਨੇ ਬਰਨਾਲਾ ਜ਼ਿਲ੍ਹੇ ਵੱਲੋਂ ਭਾਗ ਲਿਆ। ਇਹਨਾਂ ਬੱਚਿਆਂ ਦਾ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਕੂਲ ਪਹੁੰਚਣ ਤੇ ਇਹਨਾਂ ਬੱਚਿਆਂ ਨੂੰ ਸਕੂਲ ਮਨੈਜਮੈਟ ਕਮੇਟੀ ਦੇ ਚੇਅਰਮੈਨ ਗੁਰਜੀਤ ਕੌਰ ਦੀ ਪ੍ਰਧਾਨਗੀ ਵਿੱਚ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਸ ਮਲਕੀਤ ਸਿੰਘ ਗੋਧਾ ਸ ਜਸਵਿੰਦਰ ਸਿੰਘ ਸ ਸੁਖਮਿੰਦਰ ਸਿੰਘ ਸ ਪ੍ਰੀਤਮ ਸਿੰਘ ਟੋਨੀ ਗੁਰਪ੍ਰੀਤ ਸਿੰਘ ਸੁਖਦੀਪ ਸਿੰਘ ਸੋਨੀ ਅਤੇ ਸ ਬਿੱਲੂ ਸਿੰਘ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਬੱਚਿਆਂ ਨੂੰ ਟਰੈਕ ਸੂਟ ਅਤੇ ਟ੍ਰਫਾਈਆ ਦੇ ਕੇ ਸਨਮਾਨਿਤ ਕਰਨ ਦੇ ਨਾਲ ਨਾਲ ਸ ਸੁਖਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ ਇਹਨਾਂ ਜੇਤੂ ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਕੂਲ ਮੁਖੀ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਸਟਾਫ਼ ਦੀ ਅਣਥੱਕ ਮਿਹਨਤ ਸਦਕਾ ਇਹ ਬੱਚੇ ਪੰਜਾਬ ਖੇਡਾ ਵਿਚ ਵਧੀਆ ਪ੍ਰਦਰਸ਼ਨ ਕਰ ਪਾਏ ਹਨ। ਇਸ ਮੌਕੇ ਮੈਡਮ ਬਲਜੀਤ ਕੌਰ ਮੈਡਮ ਪਰਮਿੰਦਰ ਕੌਰ ਮੈਡਮ ਸੁਖਜਿੰਦਰ ਕੌਰ ਮੈਡਮ ਕਿਰਨ ਰਾਣੀ ਸ੍ਰੀਸੰਦੀਪ ਸ੍ਰੀ ਕੁਮਾਰ ਨੀਤਿਨ ਕੁਮਾਰ ਮੈਡਮ ਬਲਵਿੰਦਰ ਕੌਰ ਮੈਡਮ ਨੀਲਮ ਰਾਣੀ ਮੈਡਮ ਹਰਦੀਪ ਕੌਰ ਅਤੇ ਮੈਡਮ ਰੋਜ਼ੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਮੁਮਤਾਜ ਬੇਗਮ ਅਤੇ ਮੈਡਮ ਹਰਵਿੰਦਰ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ।








