Gee 98News

ਇਕ ਰੈਂਕ ਇਕ ਪੈਨਸ਼ਨ : ਸਾਬਕਾ ਫ਼ੌਜੀਆਂ ਨੇ ਕੀਤਾ ਕੇਂਦਰ ਸਰਕਾਰ ਦਾ ਧੰਨਵਾਦ

ਬਰਨਾਲਾ 24 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀਆਂ ਲਈ ਇਕ ਰੈਂਕ ਇਕ ਪੈਨਸ਼ਨ ਵਾਲੀ ਪੁਰਾਣੀ ਮੰਗ ਪੂਰੀ ਕਰਨ ‘ਤੇ ਸਾਬਕਾ ਫੌਜੀਆਂ ਵਿੱਚ ਖੁਸ਼ੀ ਦੀ ਲਹਿਰ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ ‌ਅਤੇ ਭਾਜਪਾ ਆਗੂ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕੀਤਾ। ਸਥਾਨਕ ਰੈਸਟ ਹਾਊਸ ਵਿਖੇ ਸਾਬਕਾ ਸੈਨਿਕਾਂ ਸਮੇਤ ਗੱਲਬਾਤ ਕਰਦੇ ਹੋਏ ਇੰਜ. ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਬਕਾ ਫੌਜੀਆਂ ਲਈ ਇਹ ਚਿਰੋਕਣੀ ਮੰਗ ਮੰਨਕੇ ਸੈਨਿਕਾਂ ਨੂੰ ਵੱਡਾ ਸਤਿਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋਂ 8450 ਕਰੋੜ ਰੁਪਏ ਸਲਾਨਾ ਖਰਚ ਕੀਤੇ ਜਾਣਗੇ ਅਤੇ ਜੁਲਾਈ 2019 ਤੋਂ ਅੱਜ ਤੱਕ ਏਰੀਅਰ ਲਈ 23638 ਕਰੋੜ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀਆਂ ਨੂੰ ਇਹ ਏਰੀਅਰ ਚਾਰ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇਗਾ ਅਤੇ ਹਰ ਛੇ ਮਹੀਨੇ ਬਾਅਦ ਕਿਸ਼ਤ ਦਿੱਤੀ ਜਾਵੇਗੀ । ਇਸ ਮੌਕੇ ਇਕੱਤਰ ਹੋਏ ਸਾਬਕਾ ਸੈਨਿਕਾਂ ਨੇ ਇਹ ਮੰਗ ਮੰਨੇ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਾਬਕਾ ਸੈਨਿਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਧਰਮੀ ਫੌਜੀਆਂ ਨੂੰ ਵੀ ਆਮ ਮਾਫ਼ੀ ਦੇ ਕੇ ਐਕਸ ਸਰਵਿਸਮੈਨ ਦਾ ਦਰਜਾ ਦੇ ਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਕੈਪਟਨ ਬਿਕਰਮ ਸਿੰਘ, ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਸਿੱਧੂ, ਸਰਪੰਚ ਗੁਰਮੀਤ ਸਿੰਘ, ਗੁਰਦੇਵ ਸਿੰਘ ਮਕੜਾ, ਹਰਦੀਪ ਸਿੰਘ ਹੌਲਦਾਰ ਬਸੰਤ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!