ਮਹਿਲ ਕਲਾਂ 09 ਜਨਵਰੀ (ਗੁਰਭਿੰਦਰ ਸਿੰਘ)-
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਸਾਲ 2023 ਦੀ ਪਹਿਲੀ ਮੀਟਿੰਗ ਹੋਈ l ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡਿਆ ਇੰਚਾਰਜ ਪੰਜਾਬ ਡਾ ਮਿੱਠੂ ਮੁਹੰਮਦ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਕੇਸਰ ਖਾਨ ਮਲਿਕ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ lਮੀਟਿੰਗ ਦੇ ਸ਼ੁਰੂ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਜਵਾਈ ਓਰਥੋ ਸਰਜਨ ਡਾ ਸਿਮਰਨਜੀਤ ਸਿੰਘ ਵੇਰਕਾ ਦਾ ਭਰ ਜਵਾਨੀ ਚ ਸਦਾ ਲਈ ਤੁਰ ਜਾਣ ਤੇ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਬਲਾਕ ਦੀ ਸਲਾਨਾ ਚੋਣ ਅੱਗੇ ਫਰਵਰੀ ਮਹੀਨੇ ‘ਚ ਕਰਨ ਦਾ ਫੈਸਲਾ ਲਿਆ ਗਿਆ l ਮੀਟਿੰਗ ਵਿੱਚ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਅਤੇ ਸਮੇਂ ਸਮੇਂ ਤੇ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਦਾ ਵਿਸਥਾਰ ਪੂਰਵਕ ਚਾਨਣਾ ਪਾਇਆ l ਜ਼ਿਲ੍ਹਾ ਪ੍ਰਧਾਨ ਡਾ ਕੇਸਰ ਖਾਨ ਮਲਿਕ ਨੇ ਜ਼ਿਲ੍ਹਾ ਅਤੇ ਬਲਾਕ ਦਾ ਸਾਲ ਭਰ ਦਾ ਲੇਖਾ ਜੋਖਾ ਮੇਂਬਰਾਂ ਦੇ ਸਾਹਮਣੇ ਰੱਖਿਆ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਮੀਟਿੰਗ ਨੂੰ ਡਾ ਮਿੱਠੂ ਮੁਹੰਮਦ, ਡਾ ਕੇਸਰ ਖਾਨ ਡਾ ਗੁਰਭਿੰਦਰ ਸਿੰਘ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਸੁਰਜੀਤ ਸਿੰਘ, ਡਾ ਬਲਜੀਤ ਸਿੰਘ, ਡਾ ਸੁੱਖਵਿੰਦਰ ਸਿੰਘ, ਡਾ ਕੁਲਵੰਤ ਸਿੰਘ, ਡਾ ਪਰਮੇਸਰ ਸਿੰਘ, ਡਾ ਪਰਮਜੀਤ ਸਿੰਘ ਨੇ ਸੰਬੋਧਨ ਕੀਤਾ l ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਨਵਨੀਤ, ਡਾ ਧਰਵਿੰਦਰ ਸਿੰਘ, ਡਾ ਸੁਬੇਗ ਮੁਹੰਮਦ, ਡਾ ਸ਼ੇਰ ਸਿੰਘ ਰਵੀ, ਡਾ ਜਸਬੀਰ ਸਿੰਘ, ਡਾ ਅਮਨਦੀਪ ਸਿੰਘ, ਡਾ ਸੁਖਪਾਲ ਸਿੰਘ, ਡਾ ਮੁਕਲ ਸ਼ਰਮਾ, ਡਾ ਮਨਵੀਰ ਸਿੰਘ, ਡਾ ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ









