Gee 98News

ਤਹਿਸੀਲਦਾਰ ਬਲਦੇਵ ਰਾਜ ਨੇ ਮਹਿਲ ਕਲਾਂ ਵਿਖੇ ਅਹੁਦਾ ਸੰਭਾਲਿਆ

ਤਹਿਸੀਲਦਾਰ ਬਲਦੇਵ ਰਾਜ ਨੇ ਮਹਿਲ ਕਲਾਂ ਵਿਖੇ ਅਹੁਦਾ ਸੰਭਾਲਿਆ

ਮਹਿਲ ਕਲਾਂ 9 ਜਨਵਰੀ (ਜਸਵੰਤ ਸਿੰਘ ਲਾਲੀ)-

ਸ੍ਰੀ ਬਲਦੇਵ ਰਾਜ ਨੇ ਤਹਿਸੀਲ ਮਹਿਲ ਕਲਾਂ ਵਿਖੇ ਬਤੌਰ ਤਹਿਸੀਲਦਾਰ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਰਜਿਸਟਰੀ ਕਲਰਕ ਨਿਰਮਲਜੀਤ ਸਿੰਘ, ਕਲਰਕ ਕੁਲਵੀਰ ਸਿੰਘ ਖੇੜੀ, ਮੈਡਮ ਰਮਨ ਸ਼ਰਮਾ, ਰੀਡਰ ਸਰਬਜੀਤ ਕੌਰ, ਸੇਵਾਦਾਰ ਕੌਰ ਸਿੰਘ ਆਦਿ ਸਟਾਫ਼ ਮੈਂਬਰਾਂ ਨੇ ਸ੍ਰੀ ਬਲਦੇਵ ਰਾਜ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸ੍ਰੀ ਬਲਦੇਵ ਰਾਜ ਨੇ ਕਿਹਾ ਕਿ ਤਹਿਸੀਲ ਵਿੱਚ ਕੰਮ ਕਰਾਉਣ ਆਏ ਹਰ ਵਿਅਕਤੀ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਦੇ ਦਫਤਰ ਵਿਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ਾਸ ਕਰਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਅਤੇ ਕੰਮ ਸਬੰਧੀ ਜਲਦੀ ਸੇਵਾਵਾਂ ਦਿੱਤੀਆਂ ਜਾਣਗੀਆਂ।

Gee98 Ads
error: Content is protected !!