Gee 98News

ਹਸਪਤਾਲ ਅੰਦਰ ਫਾਇਰਿੰਗ, ਡਾਕਟਰ ਦੇ ਪੱਟ ‘ਚ ਲੱਗੀ ਗੋਲੀ

ਬਠਿੰਡਾ-ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪ੍ਰਾਈਵੇਟ ਹਸਪਤਾਲ ਅੰਦਰ ਕੀਤੀ ਫਾਇਰਿੰਗ ਨਾਲ ਡਾਕਟਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਘਟਨਾ ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ਦੀ ਹੈ ਜਿੱਥੇ ਰਾਜ ਨਰਸਿੰਗ ਹੋਮ ਅੰਦਰ ਦਾਖਲ ਹੋ ਕੇ 2 ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਜਿਸ ਨਾਲ ਡਾਕਟਰ ਦਿਨੇਸ਼ ਬਾਂਸਲ ਜ਼ਖ਼ਮੀ ਹੋ ਗਿਆ ਜਿਨ੍ਹਾਂ ਦੇ ਪੱਟ ਵਿਚ ਗੋਲੀ ਲੱਗੀ ਹੈ। ਡਾਕਟਰ ਦਿਨੇਸ਼ ਬਾਂਸਲ ਬਠਿੰਡਾ ਦੇ ਇਕ ਹਸਪਤਾਲ ਵਿੱਚ ਇਲਾਜ ਅਧੀਨ ਹਨ ।‌ ਗੋਲੀਆਂ ਚਲਾਉਣ ਵਾਲੇ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਹੇ।

error: Content is protected !!