Gee 98News

ਮਿਸ ਯੂਨੀਵਰਸ ਦਾ ਤਾਜ USA ਦੀ ਸੁੰਦਰੀ ਦੇ ਸਿਰ ‘ਤੇ…!

ਮਿਸ ਯੂਨੀਵਰਸ ਦਾ ਤਾਜ USA ਦੀ ਸੁੰਦਰੀ ਦੇ ਸਿਰ ‘ਤੇ…!

ਚੰਡੀਗੜ੍ਹ- ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਇਸ ਵਾਰ ਮਿਸ ਯੂਨੀਵਰਸ ਦਾ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ। ਮਿਸ ਯੂਨੀਵਰਸ ਆਰ ਬੋਨੀ ਗੈਬਰੀਏਲ ਨੂੰ ਭਾਰਤ ਦੀ ਹਰਨਾਜ਼ ਸੰਧੂ ਨੇ ਤਾਜ ਪਹਿਨਾਇਆ, ਜਿਸਨੇ 12 ਦਸੰਬਰ 2021 ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ । ਇਸ ਮੁਕਾਬਲੇ ‌ਦੀ ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ। ਇਸ ਮੁਕਾਬਲੇ ‘ਚ ਭਾਗ ਲੈਣ ਵਾਲੀ ਭਾਰਤ ਦੀ 25 ਸਾਲਾ ਦਿਵਿਤਾ ਰਾਏ ਇਸ ਵਾਰ ਟਾਪ 5 ‘ਚ ਨਹੀਂ ਪਹੁੰਚ ਸਕੀ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 86 ਸੁੰਦਰੀਆਂ ਨੇ ਭਾਗ ਲਿਆ।

error: Content is protected !!