Skip to main content

Gee 98News

ਸਿੱਧੂ ਮੂਸੇਵਾਲਾ ਦੀ ਯਾਦ ‘ਚ ਦੋ ਫੌਜੀ ਭਰਾ ਬਣਾ ਰਹੇ ਨੇ ਹਵੇਲੀ

ਬਰਨਾਲਾ 05 ਮਾਰਚ ( ਨਿਰਮਲ ਸਿੰਘ ਪੰਡੋਰੀ)-

ਚੰਡੀਗੜ੍ਹ-ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਪ੍ਰਸੰਸਕਾਂ ਵੱਲੋਂ ਵੱਖੋ ਵੱਖਰੇ ਤਰੀਕੇ ਨਾਲ ਉਸਨੂ ਸ਼ਰਧਾਂਜਲੀਆਂ ਦੇਣ ਦਾ ਦੌਰ ਜਾਰੀ ਹੈ । ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਦੋ ਫੌਜੀ ਭਰਾਵਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਹੈ । ਜ਼ਿਲ੍ਹੇ ਦੇ ਕਸਬਾ ਕਲਾਨੌਰ ਦੇ ਨਜ਼ਦੀਕ ਪਿੰਡ ਜੋਗੇਵਾਲ ਬੇਦੀਆਂ ਦੇ ਦੋ ਫੌਜੀ ਭਰਾਵਾਂ ਸੁਖਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ, ਸਿੱਧੂ ਮੂਸੇਵਾਲਾ ਦੀ ਯਾਦ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹਵੇਲੀ ਤਿਆਰ ਕਰਵਾ ਰਹੇ ਹਨ। ਇਹ ਹਵੇਲੀ ਹੁਣ ਤੱਕ 40 ਫੀਸਦੀ ਤਿਆਰ ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਦੇ ਉੱਪਰ ਕਰੀਬ 60 ਲੱਖ ਰੁਪਏ ਖਰਚ ਹੋ ਚੁੱਕਾ ਹੈ। ‌ ਹਵੇਲੀ ਦੇ ਮੁਕੰਮਲ ਤਿਆਰ ਹੋਣ ‘ਤੇ ਅਨੁਮਾਨਤ ਖਰਚਾ ਲਗਭਗ ਡੇਢ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ।‌ ਹਵੇਲੀ ਦੇ ਬਾਹਰ ਲਗਾਉਣ ਲਈ ਸਿੱਧੂ ਮੂਸੇਵਾਲਾ ਦਾ ਆਦਮਕੱਦ ਬੁੱਤ ਵੀ ਤਿਆਰ ਕੀਤਾ ਗਿਆ ਹੈ। ਦੋਵੇਂ ਫੌਜੀ ਭਰਾਵਾਂ ਨੇ ਦੱਸਿਆ ਕਿ ਇਸ ਹਵੇਲੀ ਦਾ ਨੀਂਹ-ਪੱਥਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਰੱਖਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਉਹ ਸਿੱਧੂ ਮੂਸੇਵਾਲੇ ਦੇ ਵੱਡੇ ਪ੍ਰਸ਼ੰਸਕ ਹਨ ਅਤੇ ਉਹਨਾਂ ਨੇ ਸਿੱਧੂ ਮੂਸੇਵਾਲਾ ਵਾਂਗ ਇਕ ਵੱਡੀ ਹਵੇਲੀ ਤਿਆਰ ਕਰਨ ਦੀ ਸੋਚੀ ਸੀ ।ਹਵੇਲੀ ਦੀਆਂ ਨੀਹਾਂ ਭਰਨ ਤੋਂ ਕੁਝ ਸਮੇਂ ਬਾਅਦ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਅਤੇ ਉਨ੍ਹਾਂ ਨੇ ਇਹ ਹਵੇਲੀ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਦਾ ਨਕਸ਼ਾ ਸਿੱਧੂ ਮੂਸੇਵਾਲਾ ਦੀ ਹਵੇਲੀ ਵਰਗਾ ਬਣਵਾਇਆ।

error: Content is protected !!