Gee 98News

ਕਿਸਾਨਾਂ ਦੇ ਕਰਜ਼ਾ ਮਾਫ਼ੀ ਤੇ ਮੁਫ਼ਤ ਫ਼ਸਲੀ ਬੀਮਾ ਕਰਨ ਲਈ ਹੰਢਣਸਾਰ ਨੀਤੀਆਂ ਬਣਾੳਣ ਦੀ ਲੋੜ- ਨਿਰਮਲ ਦੋਸਤ

ਚੰਡੀਗੜ੍ਹ 8 ਅਪ੍ਰੈਲ ( ਜੀ98 ਨਿਊਜ਼ ਸਰਵਿਸ )-“ਦੇਸ਼ ਦੀ ਆਰਥਿਕਤਾ ਖੇਤੀ ‘ਤੇ ਨਿਰਭਰ ਕਰਦੀ ਹੈ। ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਕਿਸਾਨਾਂ ਦਾ ਮੁਨਾਫ਼ਾ ਵੱਧਣ ਦੀ ਬਜਾਏ ਸਗੋਂ ਘੱਟ ਰਿਹਾ ਹੈ,ਕਿੳਕਿ ਉਤਪਾਦਨ ਖਰਚੇ ਵੱਧ ਰਹੇ ਹਨ।ਖਰਚਿਆਂ ‘ਚ ਵਾਧਾ ਹੋ ਰਿਹਾ ਹੈ,ਉਤਪਾਦਨ ਤੇ ਉਤਪਾਦਕਤਾ ‘ਚ ਖੜ੍ਹੋਤ ਆ ਗਈ ਹੈ।ਜਿਸ ਕਾਰਨ ਅਜੋਕੇ ਦੌਰ ‘ਚ ਖੇਤੀਬਾੜ੍ਹੀ ਲਾਹੇਵੰਦ ਧੰਦਾ ਨਹੀਂ ਰਿਹਾ। ਲੱਕ ਤੋੜਵੀਂ ਮਹਿੰਗਾਈ ਦੇ ਇਸ ਯੁੱਗ ‘ਚ ਕਿਸਾਨ ਵਰਗ ਲਾਚਾਰ ਤੇ ਬੇਵੱਸ ਹੈ।ਫ਼ਸਲੀ-ਵਿਭਿੰਨਤਾ ਸਮੇਂ ਦੀ ਲੋੜ ਹੈ,ਪਰੰਤੂ ਰਾਜ ਵਿੱਚ ਅਜੇ ਤੱਕ ਫ਼ਸਲੀ-ਵਿਭਿੰਨਤਾ ‘ਚ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋਈ”। ਇਨ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ( ਕੇ.ਵਾਈ.ਓ.ਆਈ.)ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ।
ਨਿਰਮਲ ਦੋਸਤ ਨੇ ਬਿਆਨ ‘ਚ ਅੱਗੇ ਕਿਹਾ ਕਿ ਖੇਤੀ ਵਿਕਾਸ ਦਰ ਦਾ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹ ਦਰ 10.4 ਫੀਸਦੀ ਸਾਲਾਨਾ ਹੋਣੀ ਚਾਹੀਦੀ ਹੈ।ਇਸ ‘ਚ ਕੋਈ ਖ਼ਾਸ ਵਾਧਾ ਨਹੀਂ ਹੋ ਰਿਹਾ।ਖੇਤੀ ਜਿਣਸਾਂ ਦੀਆਂ ਕੀਮਤਾਂ ਕਿਸਾਨਾਂ ਨੂੰ ਡਾ.ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਾ ਮਿਲਣ ਕਾਰਨ ਖੇਤੀ ਦਾ ਭਵਿੱਖ ਧੁੰਦਲਾ ਜਿਹਾ ਨਜ਼ਰ ਆਉ ਲੱਗ ਗਿਆ ਹੈ।ਕਿਸਾਨਾਂ ਦੀ ਆਮਦਨ ਵਧਾੳਣ ਲਈ ਕਈ ਚੁਣੌਤੀਆਂ ਸਾਹਮਣੇ ਹਨ,ਜਿਨ੍ਹਾਂ ਨੂੰ ਦੂਰ ਕਰਨਾ ਪਵੇਗਾ।ਇਸ ਲਈ ਖੇਤੀ ਖੋਜ ‘ਚ ਤਬਦੀਲੀ ਲਿਆਉਣ ਦੀ ਲੋੜ ਹੈ।ਕੋਈ ਕੋ-ਆਪ੍ਰੇਟਿਵ ਫਾਰਮਿੰਗ ਜਿਹੀ ਵਿਧੀ ਵਜੂਦ ‘ਚ ਲਿਆਉਣ ਦੀ ਲੋੜ ਹੈ।ਕਿਸਾਨਾਂ ਦੇ ਕਰਜ਼ੇ ਖਤਮ ਕਰਨ ਲਈ ਕੋਈ ਹੰਢਣਸਾਰ ਨੀਤੀ ਬਣਾੳਣੀ ਪਵੇਗੀ।ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਮੁਆਵਜ਼ਾ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ ਕਿੳਕਿ ਪਿਛਲੇ ਸਮੇਂ ਦੌਰਾਨ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨ ਵਰਗ ਲਾਚਾਰ ਤੇ ਬੇਵੱਸ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਵਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਬੀਮਾ ਮੁਫ਼ਤ ਤੌਰ ‘ਤੇ ਕੀਤਾ ਜਾਵੇ।

error: Content is protected !!