Skip to main content

Gee 98News

ਕਿੱਕ ਬਾਕਸਿੰਗ ‘ਚ ਬਰਨਾਲਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ,ਜਿੱਤੇ ਮੈਡਲ

ਬਰਨਾਲਾ 16 ਮਈ ( ਨਿਰਮਲ ਸਿੰਘ ਪੰਡੋਰੀ )- ਜ਼ਿਲ੍ਹੇ ਦੇ ਕਿੱਕ ਬਾਕਸਿੰਗ ਦੇ ਖਿਡਾਰੀਆਂ ਨੇ ਮਲੋਟ ਵਿਖੇ ਹੋਈ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਸੋਨੇ, ਚਾਂਦੀ ਦੇ ਮੈਡਲਾਂ ‘ਤੇ ਕਬਜ਼ਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਨੇ ਦੱਸਿਆ ਕਿ ਪੰਜਾਬ ਰਾਜ ਦੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲੇ ਮਲੋਟ ਵਿਖੇ 12 ਤੋਂ 15 ਮਈ ਤੱਕ ਕਰਵਾਏ ਗਏ ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ 9 ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੋਨੇ,ਚਾਂਦੀ ਦੇ ਮਾਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਅਕਸ਼ਦੀਪ ਸਿੰਘ 91 ਕਿਲੋਗ੍ਰਾਮ (ਸੋਨੇ ਦਾ ਤਗਮਾ), ਸੰਨੀ ਕੁਮਾਰ-91 ਕਿਲੋਗ੍ਰਾਮ (ਸੋਨੇ ਦਾ ਤਗਮਾ), ਗੁਰਪ੍ਰੀਤ ਸਿੰਘ 54-ਕਿਲੋ (ਸੋਨੇ ਦਾ ਤਗਮਾ), ਸੁਖਵੀਰ ਕੌਰ 70 ਕਿਲੋ (ਸੋਨੇ ਦਾ ਤਗਮਾ), ਮਨਿੰਦਰ ਸਿੰਘ -60 ਕਿਲੋਗ੍ਰਾਮ (ਚਾਂਦੀ ਦਾ ਤਗਮਾ), ਅਜੇ ਕੁਮਾਰ-57 ਕਿਲੋਗ੍ਰਾਮ (ਚਾਂਦੀ ਦਾ ਤਗਮਾ),ਜਗਜੀਤ ਸਿੰਘ -69 ਕਿਲੋਗ੍ਰਾਮ (ਚਾਂਦੀ ਦਾ ਤਗਮਾ), ਖੁਸ਼ਬੂ -50 ਕਿਲੋਗ੍ਰਾਮ (ਚਾਂਦੀ ਦਾ ਤਗਮਾ) ਅਤੇ ਵਿੱਕੀ ਵਲੋਂ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ । ਬਰਨਾਲਾ ਪੁੱਜਣ ‘ਤੇ ਸਾਰੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਜ਼ਿਲ੍ਹੇ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ , ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ ਨੇ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ । ਇਸ ਮੌਕੇ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਿਵ ਸਿੰਗਲਾ,ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਵਰੁਣ ਭਾਰਤੀ ,ਵਾਈਸ ਪ੍ਰਧਾਨ ਡਾਕਟਰ ਰਾਜੀਵ ਗਰਗ ,ਕੈਸ਼ੀਅਰ ਸੰਜੀਵ ਸੋਨੀ ,ਮੁਨੀਸ਼ੀ ਦੱਤ ਅਤੇ ਕੋਚ ਜਸਪ੍ਰੀਤ ਸਿੰਘ ਵਲੋਂ ਖਿਡਾਰੀਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਮੁਬਾਰਕਾਂ ਦਿੱਤੀਆਂ।

error: Content is protected !!