Skip to main content

Gee 98News

Breaking news : ਬਰਨਾਲਾ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋਏ ਤਿੰਨ ਅਪਰਾਧੀ

ਬਰਨਾਲਾ, 28 ਜੂਨ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਤਿੰਨ ਖਤਰਨਾਕ ਅਪਰਾਧੀਆਂ ਦੇ ਬੁੱਧਵਾਰ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਦੀ ਵੱਡੀ ਖਬਰ ਆ ਰਹੀ ਹੈ । ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਤਿੰਨ ਖ਼ਤਰਨਾਕ ਅਪਰਾਧੀਆਂ ਨੂੰ ਬੀਤੀ ਰਾਤ ਬਾਹਰੋਂ ਕਿਸੇ ਹੋਰ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ ਅਤੇ ਅੱਜ ਬਾਅਦ ਦੁਪਹਿਰ ਇਹ ਮੌਕਾ ਮਿਲਦਿਆਂ ਹੀ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ । ਐਸ ਐਚ ਓ ਸਦਰ, ਐਸ ਐਚ ਓ ਸਿਟੀ -1 ਅਤੇ ਐਸ ਐਚ ਓ -2 ਦੀ ਅਗਵਾਈ ਹੇਠ ਇਹਨਾਂ ਅਪਰਾਧੀਆਂ ਦੀ ਤਲਾਸ਼ ਜਾਰੀ ਹੈ । ਪੁਲਿਸ ਸੰਦੇਹ ਪ੍ਰਗਟ ਕਰ ਰਹੀ ਹੈ ਕਿ ਇਹ ਅਪਰਾਧੀ ਟਰਾਈਡੈਂਟ ਫੈਕਟਰੀ ਦੇ ਨੇੜੇ ਵੱਡੇ ਖੇਤਰ ਵਿੱਚ ਬੀਜੀ ਮੱਕੀ ਦੇ ਖੇਤ ਵਿੱਚ ਲੁਕੇ ਹੋ ਸਕਦੇ ਹਨ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਫਰਾਰ ਹੋਏ ਇਨ੍ਹਾਂ ਅਪਰਾਧੀਆਂ ਦੀ ਦੁਬਾਰਾ ਗ੍ਰਿਫ਼ਤਾਰੀ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਮਿਲ ਰਹੀ ਹੈ ਕਿਉਂਕਿ ਇਸ ਮਾਮਲੇ ‘ਚ ਵਿੱਚ ਕੋਈ ਪੁਲਿਸ ਅਧਿਕਾਰੀ ਕੁਝ ਬੋਲਣ ਲਈ ਤਿਆਰ ਨਹੀਂ ਹੈ ।
ਫੋਟੋ ਕੈਪਸ਼ਨ-ਮੱਕੀ ਦੇ ਖੇਤ ‘ਚ ਅਪਰਾਧੀਆਂ ਦੀ ਤਲਾਸ਼ ਕਰਦੀ ਹੋਈ ਪੁਲਿਸ

error: Content is protected !!