Gee 98News

ਚੰਡੀਗੜ੍ਹ, 30 ਜੂਨ–ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਖਬਰ ਆ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਇਸ ਗੱਲ ਦੀ ਜਾਣਕਾਰੀ ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਕੌਰ ਨੇ ਮੁਲਾਕਾਤ ਕਰਨ ਤੋਂ ਬਾਅਦ ਦਿੱਤੀ । ਕਿਰਨਦੀਪ ਕੌਰ ਨੇ ਦੱਸਿਆ ਕਿ ਜੇਲ੍ਹ ਵਿੱਚ ਖਾਣੇ ਦੇ ਪ੍ਰਬੰਧ ਚੰਗੇ ਨਹੀਂ ਹਨ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਵੱਡੀ ਸਮੱਸਿਆ ਦੇ ਜੇਲ੍ਹ ਅੰਦਰ ਭਾਸ਼ਾ ਦੀ ਸਮਝ ਨਾ ਆਉਣ ਦੀ ਹੈ । ਪੀਟੀਸੀ ਨੈਟਵਰਕ ਦੀ ਖ਼ਬਰ ਅਨੁਸਾਰ ਬੀਬੀ ਕਿਰਨਦੀਪ ਕੌਰ ਨੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੋਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਕੁਝ ਵੀ ਨਹੀਂ ਪਤਾ ਲੱਗਦਾ ਕਿ ਜੇਲ੍ਹ ਅੰਦਰ ਕੀ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਇੱਕ ਮੁਲਾਕਾਤ ‘ਤੇ ਜਾਣ ਲਈ 20-25 ਹਜ਼ਾਰ ਰੁਪਏ ਦਾ ਖਰਚਾ ਹੁੰਦਾ ਹੈ, ਜੇਕਰ ਫੋਨ ਕਰਨ ਦੀ ਸਹੂਲਤ ਮਿਲ ਜਾਵੇ ਤਾਂ ਇਹ ਖਰਚਾ ਬਚ ਸਕਦਾ ਹੈ ਅਤੇ ਇਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਸਾਥੀਆਂ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਦੇ ਮਾਨਸਿਕ ਹਾਲਾਤ ਵੀ ਠੀਕ ਰਹਿਣਗੇ । ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਫੋਨ ਕਰਨ ਦੀ ਸਹੂਲਤ ਨਾ ਮਿਲਣ ਕਾਰਨ ਵਕੀਲਾਂ ਨਾਲ ਵੀ ਗੱਲ ਨਹੀਂ ਹੋ ਸਕਦੀ, ਇਸ ਲਈ ਕੇਸ ਦੇ ਮਾਮਲੇ ਵਿੱਚ ਵੀ ਕੁਝ ਪਤਾ ਨਹੀਂ ਲੱਗ ਰਿਹਾ । ਬੀਬੀ ਕਿਰਨਦੀਪ ਕੌਰ ਨੇ ਦੋਸ਼ ਲਗਾਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਾਣ-ਬੁੱਝ ਕੇ ਅਜਿਹੇ ਤਰੀਕੇ ਨਾਲ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਕਈ ਵਾਰ ਦਾਲ-ਸਬਜ਼ੀ ਵਿੱਚ ਨਮਕ ਵੀ ਨਹੀਂ ਪਾਇਆ ਜਾਂਦਾ ਹੈ ਅਤੇ ਕਈ ਵਾਰ ਰੋਟੀ ਵਿੱਚ ਤੰਬਾਕੂ ਪਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਅੰਦਰਲੇ ਹਾਲਾਤ ਪਰਿਵਾਰਕ ਮੈਂਬਰਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਲ ਅੰਦਰ ਫੋਨ ਕਰਨ ਦੀ ਸਹੂਲਤ ਦੀ ਇਜਾਜ਼ਤ ਡਿਬਰੂਗੜ੍ਹ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਆਪਣੇ ਖਾਣੇ ਸਬੰਧੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇ । ਬੀਬੀ ਕਿਰਨਦੀਪ ਕੌਰ ਨੇ ਬੀਤੇ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਕਤ ਗੱਲਾਂ ਦਾ ਖੁਲਾਸਾ ਕੀਤਾ ।

Leave a Reply

Your email address will not be published. Required fields are marked *

error: Content is protected !!