Skip to main content

Gee 98News

ਅਸ਼ਵਨੀ ਸ਼ਰਮਾ ਦਾ ਅਸਤੀਫ਼ਾ…ਅਕਾਲੀਆਂ ਨਾਲ ਪਵੇਗੀ ਸਿਆਸੀ ਸੱਥਰੀ…?

ਚੰਡੀਗੜ੍ਹ, 3 ਜੁਲਾਈ-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਹੈ । ਸੂਤਰਾਂ ਅਨੁਸਾਰ ਕਈ ਦਿਨਾਂ ਤੋਂ ਭਾਜਪਾ ਹਾਈਕਮਾਂਡ ਸੂਬੇ ਦਾ ਪ੍ਰਧਾਨ ਬਦਲਣ ਦੀਆਂ ਅੰਦਰੂਨੀ ਗਤੀਵਿਧੀਆਂ ਕਰ ਰਹੀ ਹੈ ਜਿਸ ਤਹਿਤ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਦੇਣ ਦੀ ਚਰਚਾ ਵੀ ਹੈ। ਸੁਨੀਲ ਜਾਖੜ ਦੇ ਨਾਂ ‘ਤੇ ਪੰਜਾਬ ਭਾਜਪਾ ਵਿਰੋਧੀ ਸੁਰਾਂ ਉੱਠੀਆਂ ਦੱਸੀਆਂ ਜਾਂਦੀਆਂ ਹਨ । ਭਾਜਪਾ ਹਾਈਕਮਾਂਡ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਭਾਜਪਾ ਦੇ ਟਕਸਾਲੀ ਆਗੂਆਂ ਨੂੰ ਮਨਾਉਣ ਦੀ ਡਿਊਟੀ ਲਗਾਈ ਹੈ ਤਾਂ ਜੋ ਜਾਖੜ ਦੇ ਨਾਮ ਦਾ ਐਲਾਨ ਕਰਨ ਤੋਂ ਬਾਅਦ ਕੋਈ ਬਗਾਵਤ ਨਾ ਹੋਵੇ । ਸੁਨੀਲ ਜਾਖੜ ਪ੍ਰਤੀ ਭਾਜਪਾ ਹਾਈਕਮਾਨ ਦੇ ਹੇਜ ਤੋਂ ਇਹ ਵੀ ਚਰਚਾ ਹੈ ਕਿ ਇਸ ਵਾਰ ਲੋਕ ਸਭਾ ਮੈਂਬਰ ਸਨੀ ਦਿਓਲ ਦਾ ਪੱਤਾ ਪੰਜਾਬ ਤੋਂ ਕੱਟਿਆ ਜਾ ਸਕਦਾ ਹੈ । ਬਹਰਹਾਲ ! ਅਸ਼ਵਨੀ ਸ਼ਰਮਾ ਵੱਲੋਂ ਪ੍ਰਧਾਨਗੀ ਦਾ ਅਹੁਦਾ ਛੱਡਣ ਤੋਂ ਬਾਅਦ ਸਿਆਸੀ ਕਿਆਸਅਰਾਈਆਂ ਜ਼ੋਰਾਂ ‘ਤੇ ਹਨ । ਸ਼ਰਤ ਇਹ ਵੀ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦੁਆਰਾ ਗੱਠਜੋੜ ਹੋਣ ਦੀ ਗੱਲ ਲੱਗਭੱਗ ਤੈਅ ਹੋ ਚੁੱਕੀ ਹੈ । ਅਸ਼ਵਨੀ ਸ਼ਰਮਾ ਭਾਜਪਾ-ਅਕਾਲੀ ਦਲ ਦੇ ਗਠਜੋੜ ਦਾ ਡਟ ਕੇ ਵਿਰੋਧ ਕਰਦੇ ਰਹੇ ਹਨ । ਸੂਤਰਾਂ ਅਨੁਸਾਰ ਇਸੇ ਕਾਰਨ ਹੀ ਅਸ਼ਵਨੀ ਸ਼ਰਮਾ ਨੂੰ ਭਾਜਪਾ ਦੀ ਪੰਜਾਬ ਪ੍ਰਧਾਨਗੀ ਛੱਡਣ ਦਾ ਸੰਕੇਤ ਪਹਿਲਾਂ ਹੀ ਹਾਈਕਮਾਂਡ ਨੇ ਦੇ ਦਿੱਤਾ ਸੀ ਕਿਉਂਕਿ ਅਕਾਲੀ ਦਲ ਨਾਲ ਗਠਜੋੜ ਹੋਣ ਦੀ ਸੂਰਤ ਵਿੱਚ ਅਸ਼ਵਨੀ ਸ਼ਰਮਾ ਦੀ ਅਕਾਲੀਆਂ ਨਾਲ “ਸੱਥਰੀ” ਨਹੀਂ ਪੈ ਸਕਦੀ ।

error: Content is protected !!