Gee 98News

ਬਰਨਾਲਾ 4 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਨੇ ਆਪਣੀ ਟੀਮ ਦਾ ਵਿਸਥਾਰ ਕਰਦੇ ਹੋਏ ਪਾਰਟੀ ਦੇ ਸੂਬਾ ਹਾਈਕਮਾਂਡ ਦੀ ਪ੍ਰਵਾਨਗੀ ਨਾਲ 70 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ । ਕਾਂਗਰਸ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਇਸ ਸੂਚੀ ਵਿਚ ਕਾਲਾ ਢਿੱਲੋਂ ਵੱਲੋਂ 16 ਮੀਤ ਪ੍ਰਧਾਨ, 26 ਜਨਰਲ ਸਕੱਤਰ, 22 ਸਕੱਤਰ, 2 ਬੁਲਾਰੇ, 1 ਦਫਤਰ ਸਕੱਤਰ, 1 ਖ਼ਜ਼ਾਨਚੀ,1 ਮੀਡੀਆ ਇੰਚਾਰਜ਼, 1 ਸ਼ੋਸ਼ਲ ਮੀਡੀਆ ਇੰਚਾਰਜ਼ ਬਣਾਏ ਗਏ ਹਨ । ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਵੱਲੋਂ ਐਲਾਨ ਕੀਤੀ ਇਸ ਜ਼ਿਲ੍ਹਾ ਪੱਧਰੀ ਸੂਚੀ ਵਿੱਚ ਮੌਜੂਦਾ ਸਰਪੰਚ, ਸਾਬਕਾ ਸਰਪੰਚ, ਕੌਂਸਲਰ ਅਤੇ ਸਾਬਕਾ ਕੌਂਸਲਰਾਂ ਸਮੇਤ ਪਾਰਟੀ ਦੇ ਟਕਸਾਲੀ ਆਗੂਆਂ ਦੇ ਨਾਲ ਨਾਲ ਕੁਝ ਨੌਜਵਾਨਾਂ ਨੂੰ ਮਹੱਤਵਪੂਰਨ ਜਗ੍ਹਾ ਦਿੱਤੀ ਗਈ ਹੈ ।

Gee98 Ads

Leave a Reply

Your email address will not be published. Required fields are marked *

error: Content is protected !!