Gee 98News

ਗਾਂਧੀ ਆਰੀਆ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

ਬਰਨਾਲਾ 19 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਦੀ ਨਾਮਵਰ ਵਿਦਿਅਕ ਸੰਸਥਾ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵੱਲੋਂ ਹੜ੍ਹ ਪੀੜ੍ਹਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਗਈ। ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਆਏ ਹੜਾਂ ਤੋਂ ਬਹੁਤ ਲੋਕ ਪ੍ਰਭਾਵਿਤ ਹੋਏ ਹਨ । ਹੜ੍ਹ ਪੀੜਤ ਇਲਾਕਿਆਂ ਵਿੱਚ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ, ਫਸਲਾਂ ਖਰਾਬ ਹੋ ਗਈਆਂ ਹਨ ਅਤੇ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਘਿਰੇ ਲੋਕਾਂ ਲਈ ਪੰਜਾਬੀ ਸਹਾਇਤਾ ਕਰ ਰਹੇ ਹਨ।ਇਸ ਮੌਕੇ ਸਕੂਲ ਦੇ ਬੱਚਿਆਂ ਵਿੱਚ ਇਹ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ ਕਿ ਸੰਕਟ ਸਮੇ ਲੋੜਵੰਦਾਂ ਦੀ ਸਹਾਇਤਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।ਇਸ ਲਈ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ । ਸਕੂਲ ਪ੍ਰਬੰਧਕ ਕਮੇਟੀ ਅਧਿਆਪਕ ਅਤੇ ਵਿਦਿਆਰਥੀ ਵਲੋਂ ਰਾਹਤ ਸਮੱਗਰੀ ਲਈ ਪੈਸੇ ਇਕੱਠੇ ਕਰਕੇ ਅੱਜ ਸਵੇਰੇ ਸਕੂਲ ਵਿੱਚੋਂ ਰਾਹਤ ਸਮੱਗਰੀ ਸਰਦੂਲਗੜ੍ਹ ਇਲਾਕੇ ਲਈ ਰਵਾਨਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ, ਉਪ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ ,ਮੈਨੇਜਰ ਕੇਵਲ ਜਿੰਦਲ, ਸਕੱਤਰ ਭਾਰਤ ਮੋਦੀ, ਪ੍ਰਿੰਸੀਪਲ ਰਾਜ ਮਹਿੰਦਰ ਅਤੇ ਅਧਿਆਪਕਾਂ ਵੱਲੋਂ ਰਾਹਤ ਸਮੱਗਰੀ ਰਵਾਨਾ ਕੀਤੀ ਗਈ। ਸਕੂਲ ਦੇ ਅਧਿਆਪਕ ਬਲਵਿੰਦਰ ਸਿੰਘ ,ਚਰਨਜੀਤ ਸ਼ਰਮਾ, ਹਰੀਸ਼ ਕੁਮਾਰ ਵਿਦਿਆਰਥੀਆਂ ਨੂੰ ਨਾਲ ਲੈ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਵਾਨਾ ਹੋਏ। ਇਸ ਮੌਕੇ ਮੈਡਮ ਵੀਨਾ ਰਾਣੀ, ਸੁਮਨ ਲਤਾ ,ਨਵੀਨਾ ਗਰਗ, ਰਵਨੀਤ ਕੌਰ ,ਰੂਬੀ ਰਾਣੀ, ਜੋਤੀ ਮੰਗਲਾ, ਸੁਨੀਤਾ ਗੌਤਮ ,ਨਿਧੀ ਗੁਪਤਾ ,ਸੁਸ਼ਮਾ ਗੋਇਲ ,ਸ਼ਾਰਦਾ ਗੋਇਲ, ਰੀਨਾ ਰਾਣੀ ,ਹਰਜੀਤ ਗੋਇਲ, ਪੂਰਨੀਮਾ ਅਤੇ ਪਰਵੀਨ ਕੁਮਾਰ ਵੀ ਹਾਜ਼ਰ ਸਨ।

error: Content is protected !!